ਦਰਿੰਦੇ ਨੇ ਜਬਰ-ਜ਼ਿਨਾਹ ਮਗਰੋਂ ਕਰ''ਤਾ ਕਤਲ, ਜੱਜ ਨੇ ਕੁੜੀ ਦੇ ਦਰਦ ''ਤੇ ਕਵਿਤਾ ਲਿਖ ਦੋਸ਼ੀ ਨੂੰ ਸੁਣਾਈ ਮਿਸਾਲੀ ਸਜ਼ਾ

Saturday, Apr 12, 2025 - 11:15 AM (IST)

ਦਰਿੰਦੇ ਨੇ ਜਬਰ-ਜ਼ਿਨਾਹ ਮਗਰੋਂ ਕਰ''ਤਾ ਕਤਲ, ਜੱਜ ਨੇ ਕੁੜੀ ਦੇ ਦਰਦ ''ਤੇ ਕਵਿਤਾ ਲਿਖ ਦੋਸ਼ੀ ਨੂੰ ਸੁਣਾਈ ਮਿਸਾਲੀ ਸਜ਼ਾ

ਨਰਮਦਾਪੁਰਮ- ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਸਿਵਨੀ ਮਾਲਵਾ 'ਚ 6 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਅਤੇ ਕਤਲ ਦੇ ਦੋਸ਼ੀ ਪਾਏ ਗਏ ਵਿਅਕਤੀ ਨੂੰ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਮੁਲਜ਼ਮ ਨੂੰ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਜ਼ੁਬਾਨੀ, ਦਸਤਾਵੇਜ਼ੀ ਸਬੂਤਾਂ ਅਤੇ ਸਕਾਰਾਤਮਕ ਡੀਐੱਨਏ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਪਾਇਆ। ਸਿਵਨੀ ਮਾਲਵਾ ਦੇ ਪਹਿਲੇ ਵਧੀਕ ਸੈਸ਼ਨ ਜੱਜ ਜਸਟਿਸ ਤਬੱਸੁਮ ਖਾਨ ਨੇ ਸਨਸਨੀਖੇਜ਼ ਜਬਰ ਜ਼ਿਨਾਹ ਅਤੇ ਕਤਲ ਮਾਮਲੇ ਦੇ ਦੋਸ਼ੀ ਅਜੈ ਧੁਰਵੇ (30) ਨੂੰ ਜਬਰ ਜ਼ਿਨਾਹ ਅਤੇ ਕਤਲ ਦੇ ਅਪਰਾਧਾਂ ਲਈ ਪੋਕਸੋ (ਬੱਚਿਆਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਅਤੇ ਉਸ 'ਤੇ 3,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਪੀੜਤਾ ਦੇ ਮਾਪਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ

ਇਸੇ ਸਾਲ ਜਨਵਰੀ ਮਹੀਨੇ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਨੇ ਮਾਂ ਕੋਲ ਸੌਂ ਰਹੀ ਬੱਚੀ ਨੂੰ ਚੁੱਕ ਲਿਆ ਅਤੇ ਫਿਰ ਜੰਗਲ 'ਚ ਲਿਜਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਸੀ। ਬਾਅਦ 'ਚ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ਕਿਨਾਰੇ ਸੁੱਟ ਦਿੱਤੀ ਸੀ। ਕੋਰਟ ਨੇ ਸਿਰਫ਼ 88 ਦਿਨਾਂ ਅੰਦਰ ਇਸ ਮਾਮਲੇ 'ਚ ਅੰਤਿਮ ਫ਼ੈਸਲਾ ਸੁਣਾਇਆ ਹੈ। ਜ਼ਿਲ੍ਹਾ ਸਰਕਾਰੀ ਵਕੀਲ ਰਾਜ ਕੁਮਾਰ ਨੇਮਾ ਨੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਅਜੇ ਨੂੰ ਹਿਰਾਸਤ 'ਚ ਲੈ ਕੇ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ। ਸਜ਼ਾ ਸੁਣਾਉਂਦੇ ਹੋਏ ਜੱਜ ਖਾਨ ਨੇ ਦਿੱਲੀ ਦੇ ਨਿਰਭਯਾ ਕਾਂਡ ਨੂੰ ਯਾਦ ਕਰਦੇ ਹੋਏ ਇਕ ਕਵਿਤਾ ਵੀ ਸੁਣਾਈ। ਉਨ੍ਹਾਂ ਕਿਹਾ,''ਹਾਂ ਮੈਂ ਹਾਂ ਨਿਰਭਯਾ, ਹਾਂ ਫਿਰ ਇਕ ਨਿਰਭਯਾ। ਇਕ ਛੋਟਾ ਜਿਹਾ ਸਵਾਲ ਚੁੱਕ ਰਹੀ ਹਾਂ। ਜੋ ਨਾਰੀ ਦਾ ਅਪਮਾਨ ਕਰੇ, ਕੀ ਉਹ ਮਰਦ ਹੋ ਸਕਦਾ ਹੈ। ਕੀ ਜੋ ਇਨਸਾਨ ਨਿਰਭਯਾ ਨੂੰ ਮਿਲਿਆ, ਉਹ ਮੈਨੂੰ ਮਿਲ ਸਕਦਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News