ਸ਼੍ਰੀਨਗਰ ''ਚ ਕੁੜੀ ''ਤੇ ਤੇਜ਼ਾਬ ਨਾਲ ਹਮਲਾ, ਹਸਪਤਾਲ ''ਚ ਦਾਖ਼ਲ

Wednesday, Feb 02, 2022 - 01:09 PM (IST)

ਸ਼੍ਰੀਨਗਰ ''ਚ ਕੁੜੀ ''ਤੇ ਤੇਜ਼ਾਬ ਨਾਲ ਹਮਲਾ, ਹਸਪਤਾਲ ''ਚ ਦਾਖ਼ਲ

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਮੰਗਲਵਾਰ ਸ਼ਾਮ ਇਕ ਵਿਅਕਤੀ ਨੇ 20 ਸਾਲਾ ਇਕ ਕੁੜੀ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਜਿਸ 'ਚ ਕੁੜੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਘਟਨਾ ਤੋਂ ਬਾਅਦ, ਕੁੜੀ ਨੂੰ ਤੁਰੰਤ ਇਲਾਜ ਲਈ ਸ਼੍ਰੀ ਮਹਾਰਾਸ਼ਟਰ ਹਰਿ ਸਿੰਘ (ਐੱਸ.ਐੱਮ.ਐੱਚ.ਐੱਸ.) ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਪਾਕਿਸਤਾਨ ਤੋਂ ਭਾਰਤ ਲਿਆਂਦੀ ਜਾ ਰਹੀ ਹੈਰੋਇਨ ਨਾਲ 2 ਲੋਕ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਇਹ ਘਟਨਾ ਪੁਰਾਣੇ ਸ਼੍ਰੀਨਗਰ ਦੇ ਵੰਤਪੋਰਾ ਇਲਾਕੇ 'ਚ ਉਸਮਾਨੀਆ ਕਾਲੋਨੀ ਦੀ ਹੈ। ਅਧਿਕਾਰੀਆਂ ਨੇ ਕਿਹਾ,''ਇਕ ਕੁੜੀ 'ਤੇ ਕਿਸੇ ਅਣਜਾਣ ਵਿਅਕਤੀ ਨੇ ਤੇਜ਼ਾਬ ਨਾਲ ਹਮਲਾ ਕੀਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ।'' ਉਨ੍ਹਾਂ ਦੱਸਿਆ ਕਿ ਹਮਲਾਵਰ ਦਾ ਪਤਾ ਲਗਾਉਣ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News