ਝੂਲਾ ਝੂਲਦੇ ਸਮੇਂ ਕੁੜੀ ਨਾਲ ਵਾਪਰ ਗਿਆ ਹਾਦਸਾ, ਖੋਪੜੀ ਤੋਂ ਵੱਖ ਹੋ ਗਏ ਵਾਲ
Wednesday, Nov 13, 2024 - 06:22 PM (IST)
ਕਨੌਜ : ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ 'ਚ ਮੇਲਾ ਦੇਖਣ ਆਈ ਇਕ ਲੜਕੀ ਨਾਲ ਝੂਲਾ ਝੂਲਦੇ ਸਮੇਂ ਦਰਦਨਾਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੇਲੇ ਵਿਚ ਝੂਲਾ ਝੂਲਦੇ ਸਮੇਂ ਲੜਕੀ ਦੇ ਵਾਲ ਝੂਲੇ ਦੇ ਉੱਪਰ ਲੱਗੇ ਲੋਹੇ ਦੇ ਐਂਗਲ ਵਿੱਚ ਫਸ ਗਏ। ਇਸ ਤੋਂ ਬਾਅਦ ਲੜਕੀ ਦਰਦ ਨਾਲ ਤੜਫਦੀ ਰਹੀ। ਥੋੜ੍ਹੇ ਸਮੇਂ ਵਿੱਚ ਹੀ ਕੁੜੀ ਦੀ ਖੋਪੜੀ ਤੋਂ ਸਾਰੇ ਵਾਲ ਉੱਖੜ ਕੇ ਝੂਲੇ ਵਿੱਚ ਫਸ ਗਏ। ਇਸ ਹਾਦਸੇ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਲਖਨਊ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਘਟਨਾ ਸਥਾਨ 'ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਝੂਲੇ ਦੇ ਸੰਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਸਕਦੀ ਹੈ। ਪਤਾ ਲੱਗਾ ਹੈ ਕਿ ਵਾਲ ਝੂਲੇ ਵਿਚ ਵੱਸ ਜਾਣ ਕਾਰਨ ਉਸ ਦਾ ਸਿਰ ਲਹੂ-ਲੁਹਾਨ ਹੋ ਗਿਆ ਸੀ ਅਤੇ ਉਹ ਦਰਦ ਨਾਲ ਚੀਕਾਂ ਮਾਰ ਰਹੀ ਸੀ।
ਇਹ ਵੀ ਪੜ੍ਹੋ - Breaking : ਸਕੂਲ 'ਚ ਬੰਬ! ਪੈ ਗਈਆਂ ਭਾਜੜਾਂ, ਘਰੋ-ਘਰੀ ਭੇਜੇ ਵਿਦਿਆਰਥੀ
ਦਰਅਸਲ, ਕੰਨੌਜ ਦੇ ਤਾਲਗ੍ਰਾਮ ਦੇ ਮਾਧੋਨਗਰ ਪਿੰਡ ਵਿੱਚ ਹਰ ਸਾਲ ਦੋ ਦਿਨ ਦਾ ਮੇਲਾ ਲੱਗਦਾ ਹੈ। ਇਸ ਮੇਲੇ ਵਿੱਚ ਅਸਮਾਨੀ ਝੂਲੇ ਵੀ ਲਗਾਏ ਜਾਂਦੇ ਹਨ। ਸ਼ਨੀਵਾਰ ਸ਼ਾਮ 14 ਸਾਲਾਂ ਦੀ ਕੁੜੀ ਕਈ ਹੋਰ ਲੋਕਾਂ ਅਤੇ ਬੱਚਿਆਂ ਨਾਲ ਝੂਲਾ ਝੂਲਣ ਲਈ ਗਈ ਸੀ। ਝੂਲਾ ਝੂਲਦੇ ਸਮੇਂ ਲੜਕੀ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਵਿੱਚ ਉਸ ਦੇ ਸਿਰ ਦੇ ਵਾਲ ਝੂਲੇ ਦੇ ਖੰਭੇ ਵਿੱਚ ਫਸ ਗਏ ਅਤੇ ਜਦੋਂ ਤੱਕ ਝੂਲੇ ਨੂੰ ਰੋਕਿਆ ਗਿਆ, ਉਸ ਦੇ ਸਿਰ ਦੇ ਸਾਰੇ ਵਾਲ ਚਮੜੀ ਸਮੇਤ ਉੱਖੜ ਗਏ ਸਨ। ਗੰਭੀਰ ਹਾਲਤ ਵਿਚ ਜ਼ਖ਼ਮੀ ਹੋਈ ਕੁੜੀ ਨੂੰ ਇਲਾਜ ਲਈ ਤਿਰਵਾ ਦੇ ਮੈਡੀਕਲ ਕਾਲਜ ਭੇਜਿਆ ਗਿਆ।
ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ
ਇਸ ਤੋਂ ਬਾਅਦ ਡਾਕਟਰਾਂ ਨੇ ਕੁੜੀ ਦੀ ਹਾਲਤ ਦੇਖਦੇ ਹੋਏ ਉਸ ਨੂੰ ਪੀਜੀਆਈ ਲਖਨਊ ਰੈਫਰ ਕਰ ਦਿੱਤਾ ਗਿਆ। ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਨੇ ਸਵਿੰਗ ਆਪਰੇਟਰ ਖ਼ਿਲਾਫ਼ ਬੀਐੱਨਐੱਸ ਸੈਕਸ਼ਨ 125 ਅਤੇ ਬੀਐੱਨਐੱਸ ਸੈਕਸ਼ਨ 125 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8