ਬੈਂਚ ''ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...

Wednesday, May 21, 2025 - 06:25 PM (IST)

ਬੈਂਚ ''ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...

ਨੈਸ਼ਨਲ ਡੈਸਕ : ਨੋਇਡਾ ਦੇ ਸੈਕਟਰ-53 ਵਿਚ ਸਥਿਤ ਕੰਚਨਜੰਗਾ ਮਾਰਕੀਟ ਦੇ ਪਿੱਛੇ ਸੈਂਟਰਲ ਪਾਰਕ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਲੋਕ ਹੈਰਾਨ ਹੋ ਗਏ ਅਤੇ ਸੋਚਾਂ ਵਿਚ ਪੈ ਗਏ। ਦੱਸ ਦੇਈਏ ਕਿ ਇਸ ਪਾਰਕ ਵਿਚ ਖੇਡਣ ਆਈ ਇਕ ਸੱਤ ਸਾਲਾ ਮਾਸੂਮ ਬੱਚੀ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਪਾਰਕ ਵਿਚ ਲੱਗੇ ਬੈਂਚ ਦੇ ਸੁਰਾਖਾਂ ਵਿਚ ਫਸ ਗਈਆਂ, ਜਿਸ ਤੋਂ ਬਾਅਦ ਉਸ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦਾ ਜਦੋਂ ਲੋਕਾਂ ਅਤੇ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੱਚੀ ਦੀਆਂ ਉਂਗਲਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। 

ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀਆਂ ਲਈ ਖ਼ਾਸ ਖ਼ਬਰ : 'ਹੁਣ ਕਰ ਸਕਦੇ ਹੋ ਛੁੱਟੀਆਂ...'

ਲੋਕ ਜਦੋਂ ਬੱਚੀ ਦੀਆਂ ਉਂਗਲਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ, ਜਿਸ ਕਾਰਨ ਉਹ ਉੱਚੀ-ਉੱਚੀ ਰੌਣ ਲੱਗ ਪਈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ 6 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਬੱਚੀ ਦੀਆਂ ਉਂਗਲਾਂ ਬੈਂਚ ਦੇ ਬਣੇ ਸੁਰਾਖਾਂ ਵਿਚੋਂ ਕੱਢ ਦਿੱਤੀਆਂ। ਦੱਸ ਦੇਈਏ ਕਿ ਉਕਤ ਸਥਾਨ 'ਤੇ ਪੁਲਸ, ਫਾਇਰ ਬ੍ਰਿਗੇਡ ਅਤੇ ਉਥੋਂ ਦੇ ਲੋਕਾਂ ਨੇ ਬੱਚੀ ਦੀਆਂ ਉਂਗਲਾਂ ਨੂੰ ਬਾਹਰ ਕੱਢਣ ਦੀ ਮੁੜ ਕੋਸ਼ਿਸ਼ ਕੀਤੀ। ਖੂਨ ਸੰਚਾਰ ਬੰਦ ਹੋਣ ਕਾਰਨ ਬੈਂਚ ਵਿਚ ਫਸੀਆਂ ਉਂਗਲਾਂ ਸੁੱਜ ਗਈਆਂ ਸਨ, ਜਿਸ ਕਾਰਨ ਬਹੁਤ ਪਰੇਸ਼ਾਨੀ ਹੋਈ। 

ਇਹ ਵੀ ਪੜ੍ਹੋ : ਨਗਰ ਨਿਗਮ ਦਾ ਵੱਡਾ ਕਦਮ: ਘਰਾਂ ਦੇ ਬਾਹਰ ਲਗਾਏ ਜਾ ਰਹੇ QR Code, ਜਾਣੋ ਵਜ੍ਹਾ

ਅੰਤ ਵਿਚ ਇੱਕ ਕਟਰ ਵਾਲੇ ਨੂੰ ਬੁਲਾ ਕੇ ਬੈਂਚ ਦਾ ਉਕਤ ਹਿੱਸਾ ਹੋਲੀ-ਹੋਲੀ ਕਟਵਾ ਦਿੱਤਾ ਗਿਆ। ਪੁਲਸ ਅਤੇ ਪਰਿਵਾਰ ਵਾਲੇ ਉਂਗਲਾਂ ਵਿੱਚ ਫਸੇ ਕੱਟੇ ਬੈਂਚ ਦੇ ਹਿੱਸੇ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਸਖ਼ਤ ਮਿਹਨਤ ਕਰਦੇ ਹੋਏ ਕਰੀਬ 5 ਘੰਟਿਆਂ ਬਾਅਦ ਮਾਸੂਮ ਬੱਚੀ ਦੀਆਂ ਦੋਵੇਂ ਉਂਗਲਾਂ ਬੈਂਚ ਦੇ ਬਣੇ ਸੁਰਾਖਾਂ ਵਿਚੋਂ ਬਾਹਰ ਕੱਢ ਲਈਆਂ, ਜਿਸ ਨਾਲ ਬੱਚੀ ਨੂੰ ਰਾਹਤ ਮਿਲੀ। ਇਲਾਜ ਹੋਣ ਤੋਂ ਬਾਅਦ ਬੱਚੀ ਅਤੇ ਉਸ ਦੇ ਪਰਿਵਾਰ ਨੂੰ ਘਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News