ਬੱਚੀ ਨਾਲ ਦਰਿੰਦਗੀ : ਪਿਤਾ ਬੋਲੇ- ''ਬੇਟੀ ਸਿਰਫ ਪਾਪਾ ਬੋਲ ਰਹੀ ਹੈ ਹੋਰ ਕੁਝ ਵੀ ਨਹੀਂ''
Saturday, Jul 06, 2019 - 11:37 AM (IST)

ਨਵੀਂ ਦਿੱਲੀ— ਦਵਾਰਕਾ ਇਲਾਕੇ 'ਚ 6 ਸਾਲ ਦੀ ਬੱਚੀ ਨਾਲ ਹੋਈ ਦਰਿੰਦਗੀ ਨੇ ਫਿਰ ਇਕ ਵਾਰ ਰਾਜਧਾਨੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਦੀ ਹਾਲਤ ਦਾ ਜ਼ਿਕਰ ਕਰਦੇ ਹੋਏ ਉਸ ਦੇ ਪਿਤਾ ਨੇ ਕਿਹਾ ਕਿ ਮਾਸੂਮ ਬੇਟੀ ਸਿਰਫ ਪਾਪਾ ਬੋਲ ਪਾ ਰਹੀ ਹੈ ਹੋਰ ਕੁਝ ਨਹੀਂ। 6 ਸਾਲਾ ਰੇਪ ਪੀੜਤ ਬੱਚੀ ਦੇ ਪਿਤਾ ਨੇ ਕਿਹਾ,''ਦਿੱਲੀ ਦਾ ਵੱਡਾ ਨਾਂ ਸੁਣਿਆ ਸੀ। 2 ਸਮੇਂ ਦੀ ਰੋਟੀ ਲਈ ਕਮਾਉਣ ਆਏ ਸੀ। ਕੀ ਦੱਸੀਏ ਕਿ ਕੀ ਹੋਇਆ।''
ਜੱਜ ਨੂੰ ਵੀ ਬਿਆਨ ਨਹੀਂ ਦੇ ਸਕੀ ਬੱਚੀ
ਪਿਤਾ ਨੇ ਦੱਸਿਆ,''ਮੇਰੇ 4 ਬੱਚੇ ਹਨ। ਬੇਟੀ ਦੂਜੇ ਨੰਬਰ ਦੀ ਹੈ। ਇਕੌਲੀ ਬੇਟੀ ਹੈ। ਕਮਰੇ ਦਾ ਕਿਰਾਇਆ ਅਤੇ ਬੱਚਿਆਂ ਨੂੰ ਪਾਲਣ ਲਈ ਪੈਸਿਆਂ ਲੋੜ ਹੈ। ਇਸ ਲਈ ਦੋਵੇਂ ਕੰਮ ਕਰਦੇ ਹਨ। 2 ਸਾਲ ਪਹਿਲਾਂ ਕਾਫ਼ੀ ਉਮੀਦਾਂ ਲੈ ਕੇ ਦਿੱਲੀ ਆਏ ਸਨ ਪਰ ਇੱਥੇ ਗਰੀਬ ਲਈ ਜ਼ਿਆਦਾ ਕੁਝ ਨਹੀਂ ਹੈ। ਥੋੜ੍ਹੇ ਦਿਨ ਠੀਕ ਤਰ੍ਹਾਂ ਚੱਲਦਾ ਰਿਹਾ ਪਰ ਹੁਣ ਬੇਟੀ ਨਾਲ ਗਲਤ ਕੰਮ ਹੋ ਗਿਆ।'' ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਦੀ ਹਾਲਤ ਹਾਲੇ ਠੀਕ ਨਹੀਂ ਹੈ। ਉਹ ਕੱਲ ਤੱਕ ਕੁਝ ਬੋਲ ਨਹੀਂ ਪਾ ਰਹੀ ਸੀ। ਜੱਜ ਵੀ ਆਈ ਸੀ। ਬੱਚੀ ਕੁਝ ਬੋਲ ਨਹੀਂ ਪਾ ਰਹੀ ਸੀ। ਇਹ ਦੇਖ ਕੇ ਜੱਜ ਨੇ ਕਿਹਾ ਕਿ ਉਹ ਬਾਅਦ 'ਚ ਬਿਆਨ ਲੈਣ ਆਏਗੀ।