ਮੁੰਡੇ ਨੇ ਕੁੜੀ ਦਾ ਗਲ਼ਾ ਘੁੱਟ ਕੀਤਾ ਕਤਲ, ਫਿਰ ਪੇਚਕਸ ਨਾਲ 24 ਤੋਂ ਵੱਧ ਕੀਤੇ ਵਾਰ

Tuesday, Jun 03, 2025 - 01:32 PM (IST)

ਮੁੰਡੇ ਨੇ ਕੁੜੀ ਦਾ ਗਲ਼ਾ ਘੁੱਟ ਕੀਤਾ ਕਤਲ, ਫਿਰ ਪੇਚਕਸ ਨਾਲ 24 ਤੋਂ ਵੱਧ ਕੀਤੇ ਵਾਰ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਮਿਲਕ ਪਿੰਡ 'ਚ ਇਕ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ 'ਤੇ ਸਕ੍ਰਿਊਡ੍ਰਾਈਵਰ (ਪੇਚਕਸ) ਨਾਲ 24 ਤੋਂ ਵੱਧ ਵਾਰ ਕੀਤੇ ਗਏ। ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਕੁੜੀ (20) ਖੇਤ 'ਚ ਗਈ ਸੀ ਅਤੇ ਵਾਪਸ ਨਹੀਂ ਪਤੀ। ਐਤਵਾਰ ਨੂੰ ਉਸ ਦੀ ਲਾਸ਼ ਖੇਤ 'ਚ ਮਿਲੀ, ਜਿਸ 'ਤੇ ਪੇਚਕਸ ਨਾਲ ਵਾਰ ਦੇ ਨਿਸ਼ਾਨ ਸਨ। ਪੁਲਸ ਨੇ ਦੱਸਿਆ ਕਿਕੁੜੀ ਦੀ ਮਾਂ ਨੇ ਮੁਹੰਮਦ ਰਫ਼ੀ ਉਰਫ਼ ਆਰਿਫ਼ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਆਰਿਫ਼ ਉਨ੍ਹਾਂ ਦੀ ਧੀ ਦਾ ਪਿੱਛਾ ਕਰਦਾ ਸੀ ਅਤੇ ਉਸ ਨੂੰ ਗੱਲ ਕਰਨ ਲਈ ਮਜ਼ਬੂਰ ਕਰਦਾ ਸੀ। ਕੁੜੀ ਦੀ ਮਾਂ ਨੇ ਐੱਫ.ਆਈ.ਆਰ. 'ਚ ਦੋਸ਼ ਲਗਾਇਆ ਕਿ ਧੀ ਆਰਿਫ਼ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਪਰ ਉਹ ਕਾਫ਼ੀ ਸਮੇਂ ਤੋਂ ਉਸ ਦੇ ਪਿੱਛੇ ਪਿਆ ਸੀ।

ਇਹ ਵੀ ਪੜ੍ਹੋ : ਹੁਣ ਕਾਲਾ ਕੋਟ ਨਹੀਂ ਪਾਉਣਗੇ ਵਕੀਲ !

ਪੁਲਸ ਨੇ ਬਾਅਦ 'ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਕੁੜੀ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਹ ਦੋਵੇਂ ਫੋਨ 'ਤੇ ਗੱਲ ਕਰਦੇ ਸਨ। ਪੁਲਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ,''31 ਮਈ ਨੂੰ ਕੁੜੀ ਨੇ ਮੁਲਜ਼ਮ ਨੂੰ ਫੋਨ ਕਰ ਕੇ ਮਿਲਣ ਲਈ ਬੁਲਾਇਆ। ਸ਼ਾਮ ਨੂੰ ਜਦੋਂ ਮੁਲਜ਼ਮ ਕੁੜੀ ਨੂੰ ਮਿਲਣ ਪਹੁੰਚਿਆ ਤਾਂ ਉਸ ਨੇ ਕਿਸੇ ਗੱਲ 'ਤੇ ਮੁਲਜ਼ਮ ਨੂੰ ਗਾਲ੍ਹਾਂ ਕੱਢੀਆਂ, ਜਿਸ ਨਾਲ ਮੁਹੰਮਦ ਰਫ਼ੀ ਨਾਰਾਜ਼ ਹੋ ਗਿਆ ਅਤੇ ਉਸ ਨੇ ਕੁੜੀ ਦਾ ਚੁੰਨੀ ਨਾਲ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ। ਬਾਅਦ 'ਚ ਉਸ ਨੇ ਪੇਚਕਸ ਨਾਲ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਉੱਥੇ ਛੱਡ ਕੇ ਦੌੜ ਗਿਆ।'' ਪੀੜਤ ਪਰਿਵਾਰ ਅਨੁਸਾਰ ਮੁਲਜ਼ਮ ਨੇ ਕੁੜੀ ਦੇ ਨਿੱਜੀ ਅੰਗਾਂ ਸਣੇ ਪੂਰੇ ਸਰੀਰ 'ਤੇ 2 ਦਰਜਨ ਤੋਂ ਵੱਧ ਵਾਰ ਪੇਚਕਸ ਨਾਲ ਵਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਤੋਂ ਪੇਚਕਸ ਅਤੇ ਕੁੜੀ ਦਾ ਫੋਨ ਬਰਾਮਦ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News