ਲੜਕੀ ਨੂੰ ਧਮਕਾ ਕੇ ਵਿਅਕਤੀਆਂ ਨੇ ਖਿੱਚੀ ਅਸ਼ਲੀਲ ਫੋਟੋ

Thursday, Mar 29, 2018 - 06:00 PM (IST)

ਲੜਕੀ ਨੂੰ ਧਮਕਾ ਕੇ ਵਿਅਕਤੀਆਂ ਨੇ ਖਿੱਚੀ ਅਸ਼ਲੀਲ ਫੋਟੋ

ਕਾਸ਼ੀਪੁਰ— ਕਾਸ਼ੀਪੁਰ 'ਚ ਹਥਿਆਰਬੰਦ ਬਦਮਾਸ਼ ਇਕ ਘਰ 'ਚ ਦਾਖ਼ਲ ਹੋ ਗਏ। ਬਦਮਾਸ਼ਾਂ ਨੇ ਘਰ 'ਚ ਦਾਖ਼ਲ ਕੇ ਲੜਕੀ ਨੂੰ ਅਗਵਾ ਕਰ ਲਿਆ।
ਉਸ ਸਮੇਂ ਘਰ 'ਚ ਲੜਕੀ ਅਤੇ ਬੀਮਾਰ ਦਾਦੀ ਦੇ ਇਲਾਵਾ ਹੋਰ ਕੋਈ ਨਹੀਂ ਸੀ। ਪਰਿਵਾਰਕ ਮੈਬਰਾਂ ਦੇ ਘਰ ਪੁੱਜਣ 'ਤੇ ਲੜਕੀ ਨੇ ਆਪਬੀਤੀ ਸੁਣਾਈ। ਜਿਸ ਦੇ ਬਾਅਦ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਕੱਦਮਾ ਦਰਜ ਕੇ ਦੋਸ਼ੀਆਂ ਦੀ ਤਲਾਸ਼ ਕਰ ਦਿੱਤੀ ਹੈ।
ਲੜਕੀ ਦੇ ਪਿਤਾ ਨੇ ਕੋਤਵਾਲੀ 'ਚ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕੁਝ ਦਿਨ ਪਹਿਲੇ ਮੁੱਹਲੇ ਦੇ ਹੀ ਚਾਰ ਵਿਅਕਤੀਆਂ ਨੇ ਉਸ ਦੀ ਬੇਟੀ ਨੂੰ ਡਰਾ ਕੇ ਉਸ ਦੀ ਅਸ਼ਲੀਲ ਫੋਟੋ ਖਿੱਚ ਲਈ। 
ਚਾਰੋਂ ਅਸ਼ਲੀਲ ਫੋਟੋ ਦਿਖਾ ਕੇ ਬੇਟੀ ਦੇ ਨਾਲ ਗਲਤ ਕੰਮ ਲਈ ਦਬਾਅ ਬਣਾਉਣ ਲੱਗੇ। ਮਨਾਂ ਕਰਨ 'ਤੇ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਬੇਟੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਪਰ ਮਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। 25 ਮਾਰਚ ਦੀ ਸਵੇਰ ਕਰੀਬ 4 ਵਜੇ ਲੜਕੀ ਦੇ ਪਿਤਾ ਅਤੇ ਮਾਂ ਬਾਲ ਸੁੰਦਰੀ ਦੇਵੀ ਦਾ ਡੋਲਾ ਦੇਖਣ ਗਏ ਸਨ। ਘਰ 'ਚ ਲੜਕੀ ਅਤੇ ਬੀਮਾਰ ਦਾਦੀ ਸਨ। ਇਸ ਵਿਚਕਾਰ ਚਾਰ ਹਥਿਆਰਬੰਦ ਬਦਮਾਸ਼ ਘਰ 'ਚ ਦਾਖ਼ਲ ਹੋਏ ਅਤੇ ਬੇਟੀ ਨੂੰ ਅਗਵਾ ਕਰ ਲਿਆ। ਦੋਸ਼ੀਆਂ ਨੇ ਪੁਲਸ 'ਚ ਸ਼ਿਕਾਇਤ ਕਰਨ 'ਤੇ ਜਾਨ ਤੋਂ ਮਾਰਨ ਅਤੇ ਅਸ਼ਲੀਲ ਫੋਟੋ ਇੰਟਰਨੈਟ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਕੋਤਵਾਲੀ ਚੰਚਲ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News