ਲੜਕੀ ਨੂੰ ਖੂਨ ਨਾਲ ਭਰਿਆ ਦੇਖ ਕੇ ਲੋਕਾਂ ਨੇ ਟਰੱਕ ਨੂੰ ਲਗਾਈ ਅੱਗ

09/07/2017 5:29:39 PM

ਪ੍ਰਤਾਪਗੜ੍ਹ— ਯੂ.ਪੀ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਕੰਧਈ ਥਾਣਾ ਖੇਤਰ 'ਚ ਘਰ ਤੋਂ ਸਕੂਲ ਜਾ ਰਹੀ ਹਾਈ ਸਕੂਲ ਦੀ ਵਿਦਿਆਰਥਣ ਨੂੰ ਸਕੂਲ ਪੁੱਜਣ ਤੋਂ ਪਹਿਲਾਂ ਇਕ ਟਰੱਕ ਨੇ ਕੁਚਲ ਦਿੱਤਾ। ਟਰੱਕ ਦਾ ਇਕ ਪਹੀਆ ਉਸ ਦੇ ਪੈਰ 'ਤੇ ਚੜ੍ਹ ਗਿਆ। ਇਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਦਸੇ ਦੇ ਬਾਅਦ ਟਰੱਕ ਛੱਡ ਕੇ ਚਾਲਕ ਫਰਾਰ ਹੋ ਗਿਆ। ਮੌਕੇ 'ਤੇ ਪੁੱਜੇ ਗੁੱਸੇ 'ਚ ਆਏ ਪਿੰਡ ਵਾਸੀਆ ਨੇ ਲੜਕੀ ਨੂੰ ਖੂਨ ਨਾਲ ਲਥਪਥ ਦੇਖਿਆ ਤਾਂ ਟਰੱਕ ਨੂੰ ਅੱਗ ਲੱਗਾ ਦਿੱਤੀ। ਫੋਨ ਕਰਨ ਦੇ ਬਾਅਦ ਜਦੋਂ ਐਂਬੂਲੈਂਸ ਨਹੀਂ ਪੁੱਜੀ ਤਾਂ ਡਾਇਲ-100 ਦੀ ਗੱਡੀ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ।

PunjabKesari
ਜ਼ਿਲੇ ਦੇ ਕੰਧਈ ਥਾਣਾ ਖੇਤਰ ਦੇ ਨਾਰਾਇਣਪੁਰ ਪਿੰਡ ਦੇ ਰਹਿਣ ਵਾਲੇ ਘਨਸ਼ਾਮ ਦੀ ਬੇਨੀ ਲਲਿਤਾ ਕਿਸਾਨ ਮਜ਼ਦੂਰ ਇੰਟਰ ਕਾਲਜ 'ਚ ਹਾਈ ਸਕੂਲ ਦੀ ਵਿਦਿਆਰਥਣ ਹੈ। ਵੀਰਵਾਰ ਦੀ ਸਵੇਰੇ ਕਰੀਬ 9 ਵਜੇ ਉਹ ਸਾਈਕਲ ਤੋਂ ਸਕੂਲ ਜਾ ਰਹੀ ਸੀ। ਸਕੂਲ ਤੋਂ 200 ਮੀਟਰ ਪਹਿਲੇ ਹੀ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਉਹ ਸਾਈਕਲ ਸਮੇਤ ਡਿੱਗ ਗਈ। ਉਸ ਦਾ ਸੱਜਾ ਪੈਰ ਟਰੱਕ ਦੇ ਪਹੀਆ ਹੇਠਾਂ ਆਉਣ ਕਾਰਨ ਪੂਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ਦੇ ਬਾਅਦ ਉਥੇ ਭੀੜ ਲੱਗ ਗਈ ਅਤੇ ਦੇਖਦੇ ਹੀ ਟਰੱਕ ਡਰਾਈਵਰ ਮੌਕ ਤੋਂ ਭੱਜ ਗਿਆ। ਨਾਰਾਜ਼ ਪਿੰਡ ਵਾਸੀਆਂ ਨੇ ਟਰੱਕ ਨੂੰ ਅੱਗ ਲਗਾ ਦਿੱਤੀ। ਪਤਾ ਚੱਲਣ 'ਤੇ ਲੜਕੀ ਦੇ ਘਰ ਵਾਲੇ ਵੀ ਮੌਕੇ 'ਤੇ ਪੁੱਜ ਗਏ। ਸੂਚਨਾ 'ਤੇ ਪੁੱਜੀ ਪੁਲਸ ਨੇ ਫਾਇਰ ਬਿਗ੍ਰੇਡ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਵਿਦਿਆਰਥਣ ਨੂੰ ਨਜ਼ਦੀਕੀ ਹਸਪਤਾਲ ਭੇਜਿਆ।

PunjabKesari


Related News