ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਘੱਟ ਗਿਣਤੀ ਭਾਈਚਾਰੇ  ਬਾਰੇ ਕੀਤੀ ਟਿੱਪਣੀ, ਛਿੜਿਆ ਵਿਵਾਦ

Monday, Oct 20, 2025 - 09:10 AM (IST)

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਘੱਟ ਗਿਣਤੀ ਭਾਈਚਾਰੇ  ਬਾਰੇ ਕੀਤੀ ਟਿੱਪਣੀ, ਛਿੜਿਆ ਵਿਵਾਦ

ਪਟਨਾ- ਕੇਂਦਰੀ ਮੰਤਰੀ ਗਿਰੀਰਾਜ ਸਿੰਘ  ਵੱਲੋਂ  ਘੱਟ ਗਿਣਤੀ ਭਾਈਚਾਰੇ  ਬਾਰੇ   ਕੀਤੀ  ਇਹ ਟਿੱਪਣੀ  ਕਿ ਉਨ੍ਹਾਂ ਨੂੰ ‘ਗੱਦਾਰਾਂ’ ਦੀਆਂ ਵੋਟਾਂ ਦੀ ਲੋੜ ਨਹੀਂ ਹੈ, ਨੇ ਇਕ  ਸਿਆਸੀ  ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ  ਇਹ ਟਿੱਪਣੀ ਸ਼ਨੀਵਾਰ  ਬਿਹਾਰ ਦੇ ਅਰਵਲ ਜ਼ਿਲੇ  ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ  ਕੀਤੀ ਸੀ। ਬੇਗੂਸਰਾਏ ਤੋਂ ਭਾਜਪਾ  ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਇਕ ਮੌਲਵੀ  ਕੋਲੋਂ  ਪੁੱਛਿਆ ਕਿ ਕੀ ਉਨ੍ਹਾਂ ਕੋਲ ਆਯੁਸ਼ਮਾਨ ਭਾਰਤ ਸਿਹਤ ਕਾਰਡ ਹੈ  ਤਾਂ  ਉਨ੍ਹਾਂ ਹਾਂ  ’ਚ ਜਵਾਬ ਦਿੱਤਾ।  ਮੈਂ ਪੁੱਛਿਆ ਕਿ ਕੀ ਇਹ ਕਾਰਡ ਹਿੰਦੂਆਂ ਤੇ ਮੁਸਲਮਾਨਾਂ ਦੇ ਆਧਾਰ ‘ਤੇ ਵੰਡੇ ਗਏ ਸਨ  ਤਾਂ ਉਨ੍ਹਾਂ  ਨਾਂਹ ’ਚ ਜਵਾਬ ਦਿੱਤਾ। ਜਦੋਂ ਮੈਂ  ਮੌਲਵੀ ਨੂੰ ਪੁੱਛਿਆ ਕਿ ਕੀ ਉਨ੍ਹਾਂ  ਮੈਨੂੰ ਵੋਟ ਦਿੱਤੀ ਹੈ ਤਾਂ ਉਨ੍ਹਾਂ ਕਿਹਾ ‘ਹਾਂ’ ਪਰ ਜਦੋਂ ਮੈਂ ਕਿਹਾ  ਕਿ ਖੁਦਾ  ਦੀ  ਸਹੁੰ  ਖਾ ਕੇ  ਕਹੋ ਤਾਂ ਉਨ੍ਹਾਂ ਕਿਹਾ  ਕਿ ਨਹੀਂ ਦਿੱਤੀ ਸੀ। 
ਉਨ੍ਹਾਂ ਕਿਹਾ  ਕਿ ਮੁਸਲਮਾਨ ਸਾਡੀਆਂ ਸਾਰੀਆਂ ਕੇਂਦਰੀ ਯੋਜਨਾਵਾਂ ਤੋਂ ਲਾਭ ਉਠਾਉਂਦੇ ਹਨ ਪਰ ਸਾਨੂੰ ਵੋਟ ਨਹੀਂ ਦਿੰਦੇ। ਅਜਿਹੇ ਲੋਕਾਂ ਨੂੰ ‘ਗੱਦਾਰ’ ਕਿਹਾ ਜਾਂਦਾ ਹੈ। ਮੈਂ ਮੌਲਵੀ ਨੂੰ ਕਿਹਾ ਕਿ ਮੈਨੂੰ ਗੱਦਾਰਾਂ ਦੀਆਂ ਵੋਟਾਂ ਦੀ ਲੋੜ ਨਹੀਂ ਹੈ। ਗਿਰੀਰਾਜ ਸਿੰਘ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਸ਼ਟਰੀ ਜਨਤਾ ਦਲ  ਦੇ ਸੂਬਾ ਬੁਲਾਰੇ ਮ੍ਰਿਤੁੰਜੈ ਤਿਵਾੜੀ ਨੇ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਭਾਜਪਾ ਆਗੂ ਹਿੰਦੂ-ਮੁਸਲਿਮ ਮੁੱਦਿਆਂ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਨਹੀਂ ਬੋਲ ਸਕਦੇ। ਉਹ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਜਾਂ ਸਿਹਤ ਵਰਗੇ ਅਸਲ ਮੁੱਦਿਆਂ ਬਾਰੇ  ਗੱਲ ਨਹੀਂ ਕਰਦੇ। ਜਦੋਂ ਤੁਸੀਂ ਉਨ੍ਹਾਂ ਨਾਲ ਵਿਕਾਸ ਬਾਰੇ ਗੱਲ ਕਰਦੇ ਹੋ ਤਾਂ ਉਹ ਧਰਮ ਦਾ ਮੁੱਦਾ ਉਠਾ ਕੇ  ਲੋਕਾਂ  ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।

 


author

Shubam Kumar

Content Editor

Related News