ਹੁਣ 50,000 ਤੋਂ ਵੱਧ ਦਾ ਗਿਫਟ ਦਿੱਤਾ ਤਾਂ ਲੱਗੇਗਾ ਜੀ. ਐੱਸ. ਟੀ.

07/11/2017 12:49:16 AM

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰਾਲਾ ਨੇ ਗਿਫਟ ਦੇ ਨਾਂ 'ਤੇ ਮੁਲਾਜ਼ਮਾਂ ਦੀ ਤਨਖਾਹ ਨੂੰ ਐਡਜਸਟ ਕਰਨ ਵਾਲਿਆਂ ਵਿਰੁੱਧ ਇਕ ਵੱਡਾ ਫੈਸਲਾ ਲਿਆ ਹੈ। ਮੰਤਰਾਲਾ ਨੇ ਸੋਮਵਾਰ ਕਿਹਾ ਕਿ ਹੁਣ 50,000 ਰੁਪਏ ਤੋਂ ਵੱਧ ਦਾ ਗਿਫਟ ਤੁਸੀਂ ਇਕ ਸਾਲ ਵਿਚ ਕਿਸੇ ਨੂੰ ਬਿਨਾਂ ਜੀ. ਐੱਸ. ਟੀ. ਤੋਂ ਨਹੀਂ ਦੇ ਸਕਦੇ। ਜੇ ਕਿਸੇ ਨੇ ਆਪਣੇ ਮੁਲਾਜ਼ਮ ਲਈ 50,000 ਰੁਪਏ ਇਕ ਸਾਲ ਲਈ ਖਰਚ ਕੀਤੇ ਹਨ ਤਾਂ ਉਸ ਨੂੰ ਜੀ. ਐੱਸ. ਟੀ. ਦੇਣਾ ਹੋਵੇਗਾ। ਵਿੱਤ ਮੰਤਰਾਲਾ ਨੇ ਡਰ ਪ੍ਰਗਟ ਕੀਤਾ ਹੈ ਕਿ ਬੋਨਸ ਦੇ ਨਾਂ 'ਤੇ ਹੁਣ ਮਨਮਰਜ਼ੀ ਵਾਲੇ ਢੰਗ ਨਾਲ ਗਿਫਟ ਕਹਿ ਕੇ ਜੀ. ਐੱਸ. ਟੀ. ਤੋਂ ਪਿੱਛਾ ਨਹੀਂ ਛੁਡਵਾਇਆ ਜਾ ਸਕਦਾ, ਜੇ ਗਿਫਟ ਇਕ ਸਾਲ ਵਿਚ 50,000 ਤੋਂ ਘੱਟ ਦਾ ਦਿੱਤਾ ਜਾਂਦਾ ਹੈ ਤਾਂ ਉਸ 'ਤੇ ਜੀ. ਐੱਸ. ਟੀ. ਨਹੀਂ ਲੱਗੇਗਾ।


Related News