ਗਾਜ਼ੀਆਬਾਦ : ਘਰ ''ਚ ਅੱਗ ਲੱਗਣ ਨਾਲ 5 ਬੱਚਿਆਂ ਸਮੇਤ 6 ਦੀ ਮੌਤ

Monday, Dec 30, 2019 - 11:01 AM (IST)

ਗਾਜ਼ੀਆਬਾਦ : ਘਰ ''ਚ ਅੱਗ ਲੱਗਣ ਨਾਲ 5 ਬੱਚਿਆਂ ਸਮੇਤ 6 ਦੀ ਮੌਤ

ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਮਕਾਨ 'ਚ ਅੱਗ ਲੱਗ ਗਈ। ਅੱਗ ਲੱਗਣ ਨਾਲ 2 ਪਰਿਵਾਰਾਂ ਦੇ 6 ਲੋਕਾਂ ਦੀ ਜਾਨ ਚੱਲੀ ਗਈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਗਾਜ਼ੀਆਬਾਦ ਜ਼ਿਲੇ ਦੇ ਲੋਨੀ ਦੇ ਬਾਰਡਰ ਥਾਣਾ ਇਲਾਕੇ ਦੀ ਹੈ। ਬੇਹਟਾ ਹਾਜੀਪੁਰ ਦੀ ਮੌਲਾਨਾ ਆਜ਼ਾਦ ਕਾਲੋਨੀ 'ਚ ਇਕ ਮਕਾਨ 'ਚ ਸੋਮਵਾਰ ਤੜਕੇ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆਉਣ ਨਾਲ 2 ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 5 ਬੱਚੇ ਸ਼ਾਮਲ ਹਨ।

ਮ੍ਰਿਤਕਾਂ ਦੀ ਪਛਾਣ ਪਰਵੀਨ (40), ਫਾਤਮਾ (12) ਸਾਹਿਮਾ (10), ਰਤੀਆ (8), ਅਬਦੁੱਲ ਅਜੀਮ (8), ਅਬਦੁੱਲ ਅਹਿਮ (5) ਵਜੋਂ ਹੋਈ ਹੈ। ਦੋਹਾਂ ਪਰਿਵਾਰਾਂ ਦੇ ਮੁਖੀਆ ਆਸਿਫ਼ ਅਤੇ ਰਾਸ਼ਿਦ ਹਨ, ਜੋ ਮੂਲ ਰੂਪ ਨਾਲ ਮੇਰਠ ਦੇ ਜਾਨੀ ਦੇ ਰਹਿਣ ਵਾਲੇ ਹਨ। ਦਰਦਨਾਕ ਹਾਦਸੇ ਨਾਲ ਪਿੰਡ 'ਚ ਮਾਤਮ ਪਸਰ ਗਿਆ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ।


author

DIsha

Content Editor

Related News