ਗਾਜ਼ੀਆਬਾਦ 'ਚ ਮਹਿਲਾ 'ਤੇ ਚਾਕੂ ਨਾਲ ਹਮਲਾ

Sunday, Aug 19, 2018 - 12:50 PM (IST)

ਗਾਜ਼ੀਆਬਾਦ 'ਚ ਮਹਿਲਾ 'ਤੇ ਚਾਕੂ ਨਾਲ ਹਮਲਾ

ਗਾਜ਼ੀਆਬਾਦ— ਸਿਹਾਨੀ ਗੇਟ ਥਾਣਾ ਖੇਤਰ ਦੇ ਇਕ ਪਿੰਡ ਵਿਚ ਇਕ ਵਿਅਕਤੀ ਨੇ ਮਹਿਲਾ ਦੀ ਗਰਦਨ ਅਤੇ ਪੇਟ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸ਼ੁੱਕਰਵਾਰ ਦੇਰ ਰਾਤ ਹੋਈ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜਖ਼ਮੀ ਮਹਿਲਾ ਨੂੰ ਨੇੜਲੇ ਦੇ ਹਸਪਤਾਲ 'ਚ ਭਰਤੀ ਕਰਾਇਆ ਜਿੱਥੋਂ ਉਸ ਨੂੰ ਦਿੱਲੀ ਜੀ.ਟੀ.ਬੀ. ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਦੋਸ਼ੀ ਸ਼ੈਲੇਸ਼ ਨੂੰ ਗਿਰਫਤਾਰ ਕਰ ਲਿਆ ਹੈ। ਥਾਣਾ ਪ੍ਰਭਾਰੀ ਸੰਜੈ ਪਾਂਡੇ ਨੇ ਦੱਸਿਆ ਕਿ ਪੁੱਛਗਿਛ 'ਚ ਦੋਸ਼ੀ ਨੇ ਮਹਿਲਾ ਵਲੋਂ ਗ਼ੈਰਕਾਨੂੰਨੀ ਸੰਬੰਧ ਦੀ ਗੱਲ ਕੀਤੀ ਹੈ। ਹਾਲਾਂਕਿ ਮਹਿਲਾਂ ਦੇ ਰਿਸ਼ਤੇਦਾਰਾਂ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਨੇ ਮਹਿਲਾ ਕੋਲੋਂ ਪੈਸੇ ਉਧਾਰ ਲਏ ਸਨ, ਜਿਸ ਨੂੰ ਮੰਗਣ 'ਤੇ ਉਸਨੇ ਮਹਿਲਾ 'ਤੇ ਹਮਲਾ ਕਰ ਦਿੱਤਾ।


Related News