ਗਾਜ਼ੀਆਬਾਦ ''ਚ ਕਰੰਟ ਲੱਗਣ ਨਾਲ 5 ਬੱਚਿਆਂ ਸਮੇਤ 6 ਦੀ ਮੌਤ

Tuesday, Dec 31, 2019 - 01:55 AM (IST)

ਗਾਜ਼ੀਆਬਾਦ ''ਚ ਕਰੰਟ ਲੱਗਣ ਨਾਲ 5 ਬੱਚਿਆਂ ਸਮੇਤ 6 ਦੀ ਮੌਤ

ਗਾਜ਼ੀਆਬਾਦ (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਜ਼ਿਲਾ ਗਾਜ਼ੀਆਬਾਦ ਦੇ ਦਿੱਲੀ ਨਾਲ ਲੱਗਦੇ ਇਲਾਕੇ ਲੋਨੀ ਵਿਚ ਸੋਮਵਾਰ ਨੂੰ ਤੜਕੇ ਕਰੰਟ ਲੱਗਣ ਨਾਲ ਇਕ ਹੀ ਟੱਬਰ ਦੇ 6 ਵਿਅਕਤੀ ਝੁਲਸਣ ਨਾਲ ਹਲਾਕ ਹੋ ਗਏ। ਲੋਨੀ ਦੇ ਡਵੀਜ਼ਨਲ ਪੁਲਸ ਅਧਿਕਾਰੀ ਰਾਜ ਕੁਮਾਰ ਪਾਂਡੇ ਮੁਤਾਬਕ ਸਵੇਰੇ ਤਕਰੀਬਨ ਸਾਢੇ 8 ਵਜੇ ਪੁਲਸ ਨੂੰ ਖਬਰ ਮਿਲੀ ਕਿ ਲੋਨੀ ਇਲਾਕੇ ਦੇ ਬੀਨਾ ਹਾਜੀਪੁਰ ਵਿਚ ਬਿਜਲੀ ਦੀਆਂ ਤਾਰਾਂ ਵਿਚ ਲੋਡ ਜ਼ਿਆਦਾ ਆਉਣ ਕਾਰਣ ਘਰ ਵਿਚ ਰੱਖੇ ਟੀ. ਵੀ., ਫਰਿੱਜ ਤੇ ਦੂਜੇ ਸਾਮਾਨ ਨੂੰ ਅੱਗ ਲੱਗ ਗਈ। ਹਾਦਸੇ ਵਿਚ ਕਰੰਟ ਲੱਗਣ ਅਤੇ ਦਮ ਘੁੱਟਣ ਨਾਲ ਇਕ ਹੀ ਟੱਬਰ ਦੀਆਂ 3 ਲੜਕੀਆਂ ਅਤੇ ਲੜਕਿਆਂ ਤੇ ਇਕ 60 ਸਾਲਾ ਔਰਤ ਦੀ ਮੌਤ ਹੋ ਗਈ। ਹਾਦਸੇ ਵਿਚ ਹਲਾਕ ਹੋਣ ਵਾਲੇ ਬੱਚਿਆਂ ਦੀ ਉਮਰ 12 ਸਾਲ ਤੋਂ ਘੱਟ ਦੱਸੀ ਜਾਂਦੀ ਹੈ।
 


author

Sunny Mehra

Content Editor

Related News