ਗਾਜ਼ੀਆਬਾਦ: ਭਾਟੀਆ ਮੋੜ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ

2021-10-13T23:05:20.237

ਨੈਸ਼ਨਲ ਡੈਸਕ : ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਰਾਤ ਵੱਡਾ ਹਾਦਸਾ ਹੋ ਗਿਆ। ਲਾਲ ਕੁਆਂ ਵੱਲੋਂ ਗਾਜ਼ੀਆਬਾਦ ਆ ਰਹੀ ਮੁਸਾਫਰਾਂ ਨਾਲ ਭਰੀ ਬੱਸ ਭਾਟੀਆ ਮੋੜ ਦੇ ਫਲਾਈਓਵਰ ਤੋਂ ਡਿੱਗੀ ਹੇਠਾਂ ਡਿੱਗ ਗਈ। ਹਾਦਸੇ ਦੇ ਸਮੇਂ ਫਲਾਈਓਵਰ ਦੇ ਹੇਠਾਂ ਬਾਜ਼ਾਰ ਲੱਗਾ ਹੋਇਆ ਸੀ। ਬੱਸ ਡਿੱਗਣ ਨਾਲ ਬਾਜ਼ਾਰ ਵਿੱਚ ਮੌਜੂਦ ਦਰਜਨਾਂ ਲੋਕ ਇਸ ਦੀ ਚਪੇਟ ਵਿੱਚ ਆ ਗਏ। 

ਇਹ ਵੀ ਪੜ੍ਹੋ - ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ 'ਚ ਦਾਖਲ

ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮੁਸਾਫਰਾਂ ਅਤੇ ਬੱਸ ਦੀ ਚਪੇਟ ਵਿੱਚ ਆਏ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਜ਼ਿਲ੍ਹਾ ਸਰਕਾਰੀ ਹਸਪਤਾਲ ਐੱਮ.ਐੱਮ.ਜੀ. ਵਿੱਚ ਅੱਧਾ ਦਰਜਨ ਐਂਬੁਲੈਂਸ ਦੇ ਜ਼ਰੀਏ 10 ਜਖ਼ਮੀਆਂ ਨੂੰ ਭੇਜ ਦਿੱਤਾ ਗਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਦੇ ਵੀ ਮਰਨ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ - ਜੰਮੂ-ਕਸ਼ਮੀਰ ਦੇ ਅਬਰਾਰ ਦੀ ਕਹਾਣੀ, ਜਿਸ ਨੇ 400 ਮੀਟਰ ਦੀ ਨੈਸ਼ਨਲ ਦੌੜ 'ਚ ਬਣਾਇਆ ਰਿਕਾਰਡ

ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਗਲਤ ਸਾਈਡ ਤੋਂ ਆ ਰਹੀ ਸੀ। ਫਲਾਈਓਵਰ 'ਤੇ ਬਾਈਕ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਰੇਲਿੰਗ ਤੋੜਦੇ ਹੋਏ ਹੇਠਾਂ ਡਿੱਗ ਗਈ। ਹਾਦਸੇ ਦੀ ਸੂਚਨਾ 'ਤੇ ਮੌਕੇ 'ਤੇ ਜ਼ਿਲ੍ਹਾ ਅਧਿਕਾਰੀ ਅਤੇ ਐੱਸ.ਐੱਸ.ਪੀ. ਪਹੁੰਚ ਗਏ ਹਨ। ਪ੍ਰਦੇਸ਼ ਸਰਕਾਰ ਵਿੱਚ ਸਿਹਤ ਰਾਜ ਮੰਤਰੀ ਅਤੇ ਸਥਾਨਕ ਵਿਧਾਇਕ ਅਤੁਲ ਗਰਗ ਵੀ ਘਟਨਾ ਸਥਾਨ 'ਤੇ ਪੁੱਜੇ ਹਨ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News