ਘਾਟਕੋਪਰ ਹੋਰਡਿੰਗ ਕਾਂਡ ''ਚ ਸਰਕਾਰ ਦੀ ਕਾਰਵਾਈ, IPS ਅਧਿਕਾਰੀ ਕੈਸਰ ਖਾਲਿਦ ਮੁਅੱਤਲ

Tuesday, Jun 25, 2024 - 10:22 PM (IST)

ਨੈਸ਼ਨਲ ਡੈਸਕ - ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਆਈਪੀਐਸ ਅਧਿਕਾਰੀ ਕੈਸਰ ਖਾਲਿਦ ਨੂੰ ਡੀਜੀਪੀ ਦਫ਼ਤਰ ਦੀ ਮਨਜ਼ੂਰੀ ਤੋਂ ਬਿਨਾਂ ਹੋਰਡਿੰਗ ਦੀ ਇਜਾਜ਼ਤ ਦੇਣ ਲਈ ਮੁਅੱਤਲ ਕਰ ਦਿੱਤਾ। ਪਿਛਲੇ ਮਹੀਨੇ ਮੁੰਬਈ ਦੇ ਘਾਟਕੋਪਰ ਇਲਾਕੇ 'ਚ ਤੇਜ਼ ਹਵਾਵਾਂ ਅਤੇ ਬੇਮੌਸਮੀ ਬਾਰਿਸ਼ ਕਾਰਨ ਇਹ 140x120 ਫੁੱਟ ਦਾ ਵੱਡਾ ਹੋਰਡਿੰਗ ਡਿੱਗ ਗਿਆ ਸੀ। ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਚੁਣੇ ਗਏ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ, 'INDIA' ਗਠਜੋੜ ਦੀ ਬੈਠਕ 'ਚ ਲਿਆ ਗਿਆ ਫੈਸਲਾ

ਰਾਜ ਦੇ ਗ੍ਰਹਿ ਵਿਭਾਗ ਵੱਲੋਂ ਐਤਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਆਈਪੀਐਸ ਅਧਿਕਾਰੀ ਨੇ ਤਤਕਾਲੀ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਕਮਿਸ਼ਨਰ ਵਜੋਂ ਆਪਣੀ ਹੈਸੀਅਤ ਵਿੱਚ, ਮਹਾਰਾਸ਼ਟਰ ਪੁਲਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦੇ ਦਫ਼ਤਰ ਤੋਂ ਲੋੜੀਂਦੀ ਇਜਾਜ਼ਤ ਤੋਂ ਬਿਨਾਂ ਹੋਰਡਿੰਗ ਲਗਾਉਣ ਦੀ ਇਜਾਜ਼ਤ ਦਿੱਤੀ ਸੀ।

ਇਹ ਵੀ ਪੜ੍ਹੋ- 1976 ਤੋਂ ਬਾਅਦ ਪਹਿਲੀ ਵਾਰ ਹੋਵੇਗੀ ਲੋਕ ਸਭਾ ਸਪੀਕਰ ਦੀ ਚੋਣ

ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਖਾਲਿਦ ਨੇ ਖੁਦ ਹੋਰਡਿੰਗ ਨੂੰ ਮਨਜ਼ੂਰੀ ਦੇਣ 'ਚ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਬੇਨਿਯਮੀਆਂ ਕੀਤੀਆਂ ਹਨ। ਹੋਰਡਿੰਗਜ਼ ਦਾ ਆਕਾਰ ਵੀ ਪ੍ਰਵਾਨਿਤ ਮਾਪਦੰਡਾਂ ਤੋਂ ਵੱਖਰਾ ਸੀ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਮੁੰਬਈ ਪੁਲਸ ਕਥਿਤ ਤੌਰ 'ਤੇ ਹੋਰਡਿੰਗਾਂ ਦੀ ਮਾਲਕ ਕੰਪਨੀ ਅਤੇ ਏਪੀਐਸ ਅਧਿਕਾਰੀ ਦੀ ਪਤਨੀ ਦੇ ਕਾਰੋਬਾਰੀ ਸਹਿਯੋਗੀ ਨਾਲ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News