ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ
Tuesday, Dec 22, 2020 - 04:33 PM (IST)
ਨਵੀਂ ਦਿੱਲੀ — ਜੇਕਰ ਤੁਹਾਨੂੰ ਇਸ ਹਫ਼ਤੇ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਤੁਸੀਂ ਵੀਰਵਾਰ ਭਾਵ 24 ਦਸੰਬਰ ਤੱਕ ਨਬੇੜ ਲਓ। ਬੈਂਕ ਇਸ ਤੋਂ ਬਾਅਦ ਲਗਾਤਾਰ ਤਿੰਨ ਦਿਨ ਬੰਦ ਰਹਿਣ ਵਾਲੇ ਹਨ। ਜ਼ਿਕਰਯੋਗ ਹੈ ਕਿ 31 ਦਸੰਬਰ ਤੋਂ ਪਹਿਲਾਂ ਸਾਰੇ ਟੈਕਸਦਾਤਿਆਂ ਨੇ ਆਪਣਾ ਟੈਕਸ ਭਰਨਾ ਹੈ ਇਸ ਕਾਰਨ ਸਾਲ ਦੇ ਆਖਰੀਲੇ ਹਫ਼ਤੇ ਛੁੱਟੀਆਂ ਕਾਰਨ ਬੈਂਕ ਕੰਮਕਾਜ ਵਾਲੇ ਦਿਨ ਘੱਟ ਹੋ ਜਾਣਗੇ। ਇਸ ਲਈ ਟੈਕਸਦਾਤਿਆਂ ਨੂੰ ਆਪਣੇ ਟੈਕਸ ਸਮੇਂ ਸਿਰ ਭਰ ਲੈਣੇ ਚਾਹੀਦੇ ਹਨ ਤਾਂ ਜੋ ਜ਼ੁਰਮਾਨਾ ਨਾ ਭੁਗਤਨਾ ਪੈ ਜਾਵੇ।
ਤਿੰਨ ਦਿਨ ਬੰਦ ਰਹਿਣ ਵਾਲੇ ਹਨ ਬੈਂਕ
25 ਦਸੰਬਰ ਨੂੰ ਕ੍ਰਿਸਮਿਸ ਹੈ। ਇਸ ਤੋਂ ਬਾਅਦ ਬੈਂਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਇਸ ਵਾਰ 26 ਦਸੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਆ ਰਿਹਾ ਹੈ। ਇਸ ਤੋਂ ਬਾਅਦ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਵੇਗੀ। ਇਸ ਤਰ੍ਹਾਂ 25,26 ਅਤੇ 27 ਤਾਰੀਖ ਨੂੰ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਵਾਲੇ ਹਨ।
ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ
ਇਹ ਸਾਲ ਦਾ ਆਖਰੀ ਹਫ਼ਤਾ ਹੈ । ਇਸ ਲਈ ਬਹੁਤ ਸਾਰੇ ਲੋਕਾਂ ਨੂੰ ਆਪਣੇ ਪੈਸੇ ਨਾਲ ਜੁੜੇ ਕੰਮ ਪੂਰੇ ਕਰਨੇ ਹੋਣਗੇ। ਇਸ ਲਈ ਹੁਣ ਤੁਸੀਂ ਪਹਿਲਾਂ ਤੋਂ ਆਪਣੇ ਬੈਂਕ ਨਾਲ ਸਬੰਧਿਤ ਲੈਣ-ਦੇਣ ਵਾਲੇ ਕੰਮ ਸਮੇਂ ’ਤੇ ਨਬੇੜ ਲਓ। ਜ਼ਿਕਰਯੋਗ ਹੈ ਕਿ 1 ਜਨਵਰੀ 2021 ਤੋਂ ਪੈਸੇ ਅਤੇ ਬੈਂਕ ਨਾਲ ਜੁੜੇ ਕਈ ਨਿਯਮ ਬਦਲ ਰਹੇ ਹਨ। ਆਮਦਨ ਟੈਕਸ ਰਿਟਰਨ ਲਈ ਤੁਹਾਨੂੰ ਬੈਂਕ ਸਟੇਟਮੈਂਟ, ਵਿਆਜ ਆਮਦਨ ਦਾ ਸਰਟੀਫਿਕੇਟ, ਫਾਰਮ 26ਏਐਸ ਵਰਗੇ ਕਈ ਦਸਤਾਵੇਜ਼ ਬੈਂਕ ਵਿਚ ਜਮ੍ਹਾ ਕਰਵਾਉਣੇ ਪੈ ਸਕਦੇ ਹਨ।
ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ
ਸ਼ੇਅਰ ਬਾਜ਼ਾਰ ਵੀ ਹੋਵੇਗਾ ਬੰਦ
ਜ਼ਿਕਰਯੋਗ ਹੈ ਕਿ 25 ਦਸੰਬਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵੀ ਬੰਦ ਰਹਿਣ ਵਾਲੇ ਹਨ। ਇਸ ਦਿਨ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਵਿਚ ਕਾਰੋਬਾਰ ਨਹੀਂ ਹੋਵੇਗਾ। 28 ਦਸੰਬਰ ਤੋਂ ਬੈਂਕ ਅਤੇ ਸ਼ੇਅਰ ਬਾਜ਼ਾਰ ਆਮ ਵਾਂਗ ਕੰਮਕਾਜ ਕਰਨਗੇ।
ਇਹ ਵੀ ਵੇਖੋ - ਕੋਰੋਨਾ ਲਾਗ ਨੇ ਵਧਾਈ ਸੋਨਾ-ਚਾਂਦੀ ਦੀ ਚਮਕ, ਤੇਜ਼ੀ ਨਾਲ ਵਧ ਰਹੀਆਂ ਹਨ ਕੀਮਤਾਂ
ਨੋਟ - ਇਹ ਖਬਰ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।