ਸਿਰਫ਼ 70 ਹਜ਼ਾਰ ਰੁਪਏ ਵਿਚ 25 ਸਾਲਾਂ ਲਈ ਪਾਓ ਮੁਫ਼ਤ ਬਿਜਲੀ, ਨਾਲੋ-ਨਾਲ ਪੈਸਾ ਵੀ ਕਮਾਓ
Thursday, Jul 30, 2020 - 05:58 PM (IST)
ਨਵੀਂ ਦਿੱਲੀ — ਸਾਲ ਦਰ ਸਾਲ ਬਿਜਲੀ ਦੀਆਂ ਕੀਮਤਾਂ ਵਧ ਰਹੀਆਂ ਹਨ। ਜਿਸ ਦਾ ਸਿੱਧਾ ਅਸਰ ਆਮ ਲੋਕੇ ਦੀ ਜੇਬ ’ਤੇ ਪੈ ਰਿਹਾ ਹੈ। ਬਿਜਲੀ ਦੇ ਬਿੱਲ ਨੂੰ ਖਤਮ ਕਰ ਹੁਣ ਤੁਹਾਡੇ ਹੱਥ ਹੈ। ਇਸ ਦੇ ਲਈ ਤੁਹਾਨੂੰ ਆਪਣੀ ਛੱਤ ’ਤੇ ਸੋਲਰ ਪੈਨਲ ਲਗਾਉਣੇ ਪੈਣਗੇ। ਤੁਸੀਂ ਆਪਣੇ ਘਰ ਦੀ ਛੱਤ ’ਤੇ ਕਿਤੇ ਵੀ ਸੋਲਰ ਪੈਨਲ ਸਥਾਪਤ ਕਰ ਸਕਦੇ ਹੋ। ਸਰਕਾਰ ਦਾ ਨਵ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਸੋਲਰ ਪੈਨਲ ਵਿਭਾਗ ਪੈਨਲ ਲਗਾਉਣ ਵਾਲੇ ਉਪਭੋਗਤਾਵਾਂ ਨੂੰ ਛੱਤ ਵਾਲੇ ਸੋਲਰ ਪਲਾਂਟ ’ਤੇ 30% ਸਬਸਿਡੀ ਦਿੰਦਾ ਹੈ। ਬਿਨਾਂ ਸਬਸਿਡੀ ਦੇ ਛੱਤ ਵਾਲੇ ਸੋਲਰ ਪੈਨਲ ਲਗਾਉਣ ’ਤੇ ਲਗਭਗ 70 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਖਰਚ ਆਉਂਦੇ ਹਨ।
ਸਾਰੀ ਪ੍ਰਕਿਰਿਆ ਅਤੇ ਇਸ ਯੋਜਨਾ ਦੇ ਫਾਇਦਿਆਂ ਬਾਰੇ ਜਾਣੋ
ਕਿੰਨਾ ਆਉਂਦਾ ਹੈ ਖਰਚ
ਸੋਲਰ ਪੈਨਲ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ। ਇਹ ਖਰਚਾ ਖੇਤਰ ਦੇ ਹਿਸਾਬ ਨਾਲ ਵੱਖੋ-ਵੱਖਰਾ ਹੋ ਸਕਦਾ ਹੈ। ਪਰ ਸਰਕਾਰ ਵੱਲੋਂ ਦਿੱਤੀ ਸਬਸਿਡੀ ਤੋਂ ਬਾਅਦ ਇਕ ਕਿੱਲੋਵਾਟ ਦਾ ਸੋਲਰ ਪਲਾਂਟ ਸਿਰਫ 60 ਤੋਂ 70 ਹਜ਼ਾਰ ਰੁਪਏ ਤੱਕ ਦੀ ਲਾਗਤ ਵਿਚ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਸੂਬੇ ਆਪਣੇ ਵਲੋਂ ਵੀ ਇਸ ਲਈ ਵਾਧੂ ਸਬਸਿਡੀ ਦਿੰਦੇ ਹਨ। ਜੇ ਸੂਰਜੀ ਊਰਜਾ ਪਲਾਂਟ ਸਥਾਪਤ ਕਰਨ ਲਈ ਇਕਮੁਸ਼ਤ 60 ਹਜ਼ਾਰ ਰੁਪਏ ਨਹੀਂ ਹਨ, ਤਾਂ ਤੁਸੀਂ ਕਿਸੇ ਵੀ ਬੈਂਕ ਤੋਂ ਹੋਮ ਲੋਨ ਲੈ ਸਕਦੇ ਹੋ। ਵਿੱਤ ਮੰਤਰਾਲੇ ਨੇ ਸਾਰੇ ਬੈਂਕਾਂ ਨੂੰ ਹੋਮ ਲੋਨ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਭਾਰਤੀ ਬਾਜ਼ਾਰ 'ਚ ਲਾਂਚ ਹੋਇਆ ਕੋਰੋਨਾ ਦੇ ਕੀਟਾਣੂ ਖਤਮ ਕਰਨ ਵਾਲਾ ਅਤਿ-ਪ੍ਰਭਾਵਸ਼ਾਲੀ ਕੀਟਾਣੂਨਾਸ਼ਕ
ਕਿਵੇਂ ਹੈ ਇਹ ਲਾਭ ਦਾ ਸੌਦਾ
ਸੋਲਰ ਪੈਨਲ ਨੂੰ ਆਸਾਨੀ ਨਾਲ ਛੱਤ ’ਤੇ ਲਗਾਇਆ ਜਾ ਸਕਦਾ ਹੈ ਅਤੇ ਇਸ ਦੀ ਉਮਰ 25 ਸਾਲ ਤੱਕ ਦੀ ਹੋ ਸਕਦੀ ਹੈ। ਇਸ ਰਾਂਹੀ ਪੈਦਾ ਹੋਈ ਬਿਜਲੀ ਮੁਫਤ ਹੋਵੇਗੀ। ਇਸ ਦੇ ਨਾਲ ਹੀ ਬਾਕੀ ਬਚੀ ਬਿਜਲੀ ਵੀ ਗਰਿੱਡ ਰਾਹੀਂ ਸਰਕਾਰ ਜਾਂ ਕਿਸੇ ਕੰਪਨੀ ਨੂੰ ਵੇਚੀ ਜਾ ਸਕਦੀ ਹੈ। ਜੇ ਤੁਸੀਂ ਆਪਣੇ ਘਰ ਦੀ ਛੱਤ ’ਤੇ ਦੋ ਕਿੱਲੋਵਾਟ ਦਾ ਸੋਲਰ ਪੈਨਲ ਸਥਾਪਤ ਕਰਦੇ ਹੋ, ਤਾਂ ਦਿਨ ਦੇ 10 ਘੰਟਿਆਂ ’ਚ ਸੂਰਜ ਦੀ ਰੌਸ਼ਨੀ ਦੀ ਸਥਿਤੀ ਵਿਚ ਤਕਰੀਬਨ 10 ਯੂਨਿਟ ਬਿਜਲੀ ਪੈਦਾ ਕੀਤੀ ਜਾ ਸਕੇਗੀ। ਜੇ ਅਸੀਂ ਮਹੀਨੇ ਦੀ ਗਣਨਾ ਕਰੀੲ ਤਾਂ ਦੋ ਕਿੱਲੋਵਾਟ ਵਾਲਾ ਸੋਲਰ ਪੈਨਲ ਲਗਭਗ 300 ਯੂਨਿਟ ਬਿਜਲੀ ਪੈਦਾ ਕਰੇਗਾ।
ਇਹ ਵੀ ਪੜ੍ਹੋ: ਯਾਤਰਾ ਹੋਵੇਗੀ ਹੋਰ ਸੁਰੱਖਿਅਤ, ਰੇਲਵੇ ਵਿਭਾਗ ਲੈ ਕੇ ਆ ਰਿਹੈ 20 ਨਵੇਂ ਇਨੋਵੇਸ਼ਨਸ(Video)
ਕਿਵੇਂ ਖਰੀਦਿਆ ਜਾ ਸਕਦੈ ਸੋਲਰ ਪੈਨਲ
- ਤੁਸੀਂ ਸੌਰ ਪੈਨਲ ਖਰੀਦਣ ਲਈ ਸੂਬਾ ਸਰਕਾਰ ਦੀ ਨਵੀਨੀਕਰਣ ਊਰਜਾ ਵਿਕਾਸ ਅਥਾਰਟੀ ਨਾਲ ਸੰਪਰਕ ਕਰ ਸਕਦੇ ਹੋ।
- ਸਬਸਿਡੀ ਲਈ ਫਾਰਮ ਅਥਾਰਟੀ ਦਫਤਰ ’ਤੇ ਉਪਲਬਧ ਹੋਣਗੇ।
- ਸੋਲਰ ਪੈਨਲ ਹਰ ਸ਼ਹਿਰ ਵਿਚ ਪ੍ਰਾਈਵੇਟ ਡੀਲਰਾਂ ਕੋਲ ਵੀ ਉਪਲਬਧ ਹੁੰਦੇ ਹਨ
- ਲੋਨ ਲੈਣ ਲਈ ਪਹਿਲਾਂ ਅਥਾਰਟੀ ਨਾਲ ਸੰਪਰਕ ਕਰਨਾ ਹੋਵੇਗਾ।
- ਇਸ ਦੀ ਬੈਟਰੀ ਹਰ 10 ਸਾਲਾਂ ਵਿਚ ਇੱਕ ਵਾਰ ਬਦਲਣੀ ਪੈਂਦੀ ਹੈ। ਇਸ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ।
- ਇਹ ਸੋਲਰ ਪੈਨਲ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਇਆ ਜਾ ਸਕਦਾ ਹੈ।
- ਇਹ ਪਹਿਲ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਕੀਤੀ ਗਈ ਸੀ।
ਇਹ ਵੀ ਪੜ੍ਹੋ: ਹੁਣ ਰੇਲ ਟਿਕਟ ਪੱਕੀ ਕਰਨੀ ਹੋਵੇਗੀ ਸਸਤੀ,ਨਹੀਂ ਦੇਣੇ ਪੈਣਗੇ ਵਾਧੂ ਪੈਸੈ