ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਕੀਤਾ ਨਾਕਾਮ : ਵੀਕੇ ਸਿੰਘ

Saturday, Nov 21, 2020 - 06:44 PM (IST)

ਨੈਸ਼ਨਲ ਡੈਸਕ— ਸਾਬਕਾ ਫ਼ੌਜ ਮੁਖੀ ਅਤੇ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਕਿਹਾ ਕਿ ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਨੇ ਫ਼ੌਜ ਦੇ ਜਜ਼ਬੇ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਜਦੋਂ ਵੀ ਲੋਕਤੰਤਰ ਦਾ ਤਿਉਹਾਰ ਘਾਟੀ 'ਚ ਮਨਾਇਆ ਜਾਂਦਾ ਹੈ, ਉਦੋਂ ਹੀ ਇਹ ਅੱਤਵਾਦੀ ਘਾਟੀ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ 'ਚ ਲੱਗੇ ਰਹਿੰਦੇ ਹਨ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਵੀਕੇ ਸਿੰਘ ਨੇ ਕਿਹਾ ਕਿ ਜਦੋਂ ਵੀ ਘਾਟੀ 'ਚ ਚੋਣਾਂ ਹੁੰਦੀਆਂ ਹਨ, ਉਦੋਂ ਸਰਹੱਦ ਪਾਰ ਤੋਂ ਅੱਤਵਾਦੀਆਂ ਵੱਲੋਂ ਉਥੇ ਅਸ਼ਾਂਤੀ ਫੈਲਾਉਣ ਦੀ ਸਾਜਿਸ਼ ਹੁੰਦੀ ਹੈ। ਇਹ ਅੱਤਵਾਦੀ ਨਹੀਂ ਚਾਹੁੰਦੇ ਹਨ ਕਿ ਕਸ਼ਮੀਰ 'ਚ ਸ਼ਾਂਤੀ ਬਹਾਲ ਹੋ ਸਕੇ ਅਤੇ ਲੋਕ ਖੁਸ਼ਹਾਲ ਰਹਿਣ।

ਇਹ ਵੀ ਪੜ੍ਹੋ: ਰਾਜੋਆਣਾ ਦੀ ਫ਼ਾਂਸੀ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਹੱਥ ਖਿੱਚੇ

ਲੋਕਾਂ ਨੂੰ ਡਰਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਉਨ੍ਹਾਂ ਕਿਹਾ ਕਿ ਜਦੋਂ ਧਾਰਾ 370 ਇਥੋਂ ਹਟਾਇਆ ਗਿਆ ਹੈ, ਉਦੋਂ ਤੋਂ ਜਨਤਾ ਇਥੇ ਡੈਮੋਕ੍ਰੇਟਿਕ ਸਿਸਟਮ ਨੂੰ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਅਜਿਹਾ ਨਹੀਂ ਵੇਖਿਆ ਗਿਆ ਹੈ। ਵੀਕੇ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਪਰੇਸ਼ਨ ਬੇਹੱਦ ਵਧੀਆ ਆਪਰੇਸ਼ਨ ਹੈ, ਮੈਨੂੰ ਯਕੀਨ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਕੋਸ਼ਿਸ਼ ਪਾਕਿਸਤਾਨ ਵੱਲੋਂ ਕੀਤੀ ਜਾਵੇਗੀ ਪਰ ਸਾਡੇ ਸੁਰੱਖਿਆ ਬਲ ਇਸੇ ਮੁਸਤੈਦੀ ਨਾਲ ਇਨ੍ਹਾਂ ਨੂੰ ਮਾਰ ਦੇਣਗੇ। ਉਨ੍ਹਾਂ ਕਿਹਾ ਕਿ ਇਸ ਨੂੰ ਪਾਕਿਸਤਾਨ ਦੀ ਪਰੋਖ ਯੁੱਧ ਕਰਾਰ ਦਿੱਤਾ ਹੈ। ਵੀਕੇ ਸਿੰਘ ਨੇ ਕਿਹਾ ਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਜਦੋਂ ਵੀ ਕਸ਼ਮੀਰ 'ਚ ਚੋਣਾਂ ਹੁੰਦੀਆਂ ਹਨ, ਪਾਕਿਸਤਾਨ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਕਤਲ ਕੀਤੇ ਡੇਰਾ ਪ੍ਰੇਮੀ ਦਾ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਲਾਸ਼ ਸੜਕ 'ਤੇ ਰੱਖ ਲਾਇਆ ਜਾਮ

ਕੁਝ ਵੱਡਾ ਕਰਨ ਦੀ ਤਿਆਰੀ 'ਚ ਸਨ ਅੱਤਵਾਦੀ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੱਖ ਸੁਰੱਖਿਆ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਅਤੇ ਜ਼ੋਰ ਦਿੱਤਾ ਕਿ ਸੁਰੱਖਿਆ ਬਲਾਂ ਨੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਹੈ। ਸਰਕਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਸਾਜਿਸ਼ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੀ ਬਰਸੀ 'ਤੇ ਕੁੱਝ ਵੱਡਾ ਕਰਨ ਦੀ ਕੋਸ਼ਿਸ਼ ਸੀ। ਪ੍ਰਧਾਨ ਮੰਤਰੀ ਨੇ ਬੈਠਕ ਤੋਂ ਬਾਅਦ ਆਪਣੇ ਟਵੀਟ 'ਚ ਕਿਹਾ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ 4 ਅੱਤਵਾਦੀਆਂ ਦਾ ਸਫਾਇਆ ਅਤੇ ਉਨ੍ਹਾਂ ਦੇ ਕੋਲੋਂ ਵੱਡੀ ਮਾਤਰਾ 'ਚ ਹਥਿਆਰਾਂ ਅਤੇ ਵਿਸਫੋਟਕਾਂ ਦੀ ਮੌਜੂਦਗੀ 'ਚ ਸੰਕੇਤ ਮਿਲਦਾ ਹੈ ਕਿ ਵੱਡੀ ਤਬਾਹੀ ਮਚਾਉਣ ਦੇ ਉਨ੍ਹਾਂ  ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਅਸਫ਼ਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਾਣਜੀ ਤੋਂ ਵੱਧ ਪਿਆਰੇ ਹੋਏ ਪੈਸੇ, ਮਾਮੀ ਦੇ ਸ਼ਰਮਨਾਕ ਕਾਰੇ ਨੂੰ ਜਾਣ ਹੋਵੋਗੇ ਤੁਸੀਂ ਵੀ ਹੈਰਾਨ

ਪ੍ਰਧਾਨ ਮੰਤਰੀ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਬਹਾਦਰੀ ਦੀ ਪਛਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੌਕਸੀ ਲਈ ਧੰਨਵਾਦ, ਉਨ੍ਹਾਂ ਨੇ ਜੰਮੂ-ਕਸ਼ਮੀਰ 'ਚ ਜ਼ਮੀਨੀ ਪੱਧਰ 'ਤੇ ਲੋਕਤੰਤਰ ਪ੍ਰਕਿਰਿਆਵਾਂ ਨੂੰ ਨਿਸ਼ਾਨਾ ਬਣਾਉਣ  ਦੀ ਇਕ ਨਾਪਾਕ ਸਾਜਿਸ਼ ਨੂੰ ਨਕਾਨ ਕਰ ਦਿੱਤਾ ਹੈ। ਬੈਠਕ 'ਚ ਪ੍ਰਧਾਨ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲਿਆ। ਸਮੀਖਿਆ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸਲਾਹਕਾਰ (ਐੱਨ. ਐੱਸ. ਏ) ਅਜੀਤ ਡੋਭਾਲ, ਵਿਦੇਸ਼ ਸਕੱਤਰ ਅਤੇ ਮੁੱਖ ਖ਼ੁਫੀਆ ਅਧਿਕਾਰੀ ਸ਼ਾਮਲ ਹੋਏ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਫਿਰ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ


shivani attri

Content Editor

Related News