ਜਨਰਲ ਰਾਵਤ ਇਕ ਸਾਲ ਤੱਕ ਹਰ ਮਹੀਨੇ 50,000 ਰੁਪਏ ਦਾਨ ਕਰਨਗੇ

Monday, May 25, 2020 - 01:21 AM (IST)

ਜਨਰਲ ਰਾਵਤ ਇਕ ਸਾਲ ਤੱਕ ਹਰ ਮਹੀਨੇ 50,000 ਰੁਪਏ ਦਾਨ ਕਰਨਗੇ

ਨਵੀਂ ਦਿੱਲੀ (ਭਾਸ਼ਾ) - ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਰਨਲ ਬਿਪਿਨ ਰਾਵਤ ਨੇ ਇਕ ਸਾਲ ਤੱਕ ਹਰ ਮਹੀਨੇ ਪੀ.ਐੱਮ. ਕੇਅਰਸ ਫੰਡ 'ਚ 50 ਹਜ਼ਾਰ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਨੇ ਪਹਿਲੇ ਮਹੀਨੇ ਲਈ 50 ਹਜ਼ਾਰ ਰੁਪਏ ਦਾਨ ਕਰ ਦਿੱਤੇ ਹਨ। ਜਨਰਲ ਰਾਵਤ ਅਪ੍ਰੈਲ ਮਹੀਨੇ ਲਈ ਦਾਨ ਕਰ ਚੁੱਕੇ ਹਨ ਅਤੇ ਉਹ ਅਗਲੇ ਸਾਲ ਮਾਰਚ ਤੱਕ ਹਰ ਮਹੀਨੇ ਅਜਿਹਾ ਕਰਦੇ ਰਹਿਣਗੇ। ਉਹ ਆਪਣੀ ਮਹੀਨਾਵਰ ਤਨਖਾਹ ਦਾ 20 ਫੀਸਦੀ ਹਿੱਸਾ ਪੀ.ਐੱਮ. ਕੇਅਰਸ ਫੰਡ 'ਚ ਦਾਨ ਕਰਨਗੇ। ਉਹ ਕੁੱਲ ਮਿਲਾ ਕੇ 6 ਲੱਖ ਰੁਪਏ ਦਾਨ 'ਚ ਦੇਣਗੇ।


author

Gurdeep Singh

Content Editor

Related News