ਬੰਗਲਾਦੇਸ਼ੀ ਨਾਗਰਿਕਾਂ ਦੀ ਘੁਸਪੈਠ ਲਈ ਪਾਕਿ ਤੇ ਚੀਨ ਜ਼ਿੰਮੇਵਾਰ : ਰਾਵਤ

02/21/2018 8:50:32 PM

ਨਵੀਂ ਦਿੱਲੀ— ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਉਤਰ-ਪੂਰਬ 'ਚ ਬੰਗਲਾਦੇਸ਼ੀ ਨਾਗਰਿਕਾਂ ਦੀ ਗੈਰ ਕਾਨੂੰਨੀ ਘੁਸਪੈਠ ਨੂੰ ਲੈ ਕੇ ਪਾਕਿਸਤਾਨ ਅਤੇ ਚੀਨ 'ਤੇ ਨਿਸ਼ਾਨਾ ਸਾਧਿਆ ਹੈ। ਜਨਰਲ ਰਾਵਤ ਨੇ ਕਿਹਾ ਕਿ ਉੱਤਰ-ਪੂਰਬ 'ਚ ਬੰਗਲਾਦੇਸ਼ ਤੋਂ ਹੋ ਰਹੀ ਘੁਸਪੈਠ ਪਿੱਛੇ ਸਾਡੇ ਪੱਛਮੀ ਗੁਆਂਢੀ ਦੇਸ਼ ਦੀ ਨੀਤੀ ਜ਼ਿੰਮੇਵਾਰ ਹੈ। ਰਾਵਤ ਨੇ ਕਿਹਾ ਕਿ ਇਸ ਕੰਮ 'ਚ ਉੱਤਰੀ ਗੁਆਂਢੀ ਦੇਸ਼ ਦਾ ਸਾਥ ਸਾਡੇ ਪੱਛਮੀ ਗੁਆਂਢੀ ਨੂੰ ਮਿਲ ਰਿਹਾ ਹੈ।
ਰਾਵਤ ਉੱਤਰ-ਪੂਰਬ 'ਚ ਭਾਰਤ ਦੀ ਰੱਖਿਆ ਚੁਣੌਤੀਆਂ 'ਤੇ ਆਯੋਜਿਤ ਸੈਮੀਨਾਰ 'ਤੇ ਬੋਲੇ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਸੂਬਿਆਂ 'ਚ ਬੰਗਲਾਦੇਸ਼ ਤੋਂ ਹੋਣ ਵਾਲੀ ਘੁਸਪੈਠ ਅਤੇ ਇਲਾਕਿਆਂ 'ਚ ਹੋਈ ਜਨ ਤਬਦੀਲੀ ਨੂੰ ਦਰਸ਼ਾਉਂਣ ਲਈ ਰਾਵਤ ਨੇ ਬਦਰੂਦੀਨ ਅਜ਼ਮਲ ਦੀ ਪਾਰਟੀ ਡੈਮੋਕ੍ਰੇਟਿਕ ਦੀ ਉਦਾਹਰਣ ਦਿੱਤੀ। ਜਨਰਲ ਨੇ ਕਿਹਾ ਕਿ ਦੇਸ਼ 'ਚ ਉਸ ਤਰ੍ਹਾਂ ਜਨ ਸੰਘ ਦਾ ਵਿਸਥਾਰ ਤੇਜ਼ੀ ਨਾਲ ਨਹੀਂ ਹੁੰਦਾ ਹੈ ਜਿਵੇਂ ਏ. ਆਈ. ਯੂ. ਡੀ. ਐੱਫ. ਅਸਾਮ 'ਚ ਤੇਜ਼ ਰਫਤਾਰ ਨਾਲ ਫੈਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਦੀਆਂ ਸਮੱਸਿਆਵਾਂ ਦਾ ਹੱਲ ਉਥੋਂ ਦੇ ਲੋਕਾਂ ਨੂੰ ਦੇਸ਼ ਦੀ ਮੁੱਖ ਧਾਰਾ 'ਚ ਲਿਆ ਕੇ ਵਿਕਾਸ ਕਰਨ ਨਾਲ ਮੁਮਕਿਨ ਹੈ। 
ਪੂਰਬੀ-ਉੱਤਰ ਤੋਂ ਦੇਸ਼ ਦੇ ਸੰਪਰਕ ਮਾਰਗ ਭਾਵ ਸਿਲੀਗੁੜੀ ਕਾਰੀਡੋਰ 'ਤੇ ਨੌਸੈਨਾ ਪ੍ਰਮੁੱਖ ਨੇ ਕਿਹਾ ਕਿ ਚੀਨ ਨਾਲ ਮਤਭੇਦਾਂ ਦੇ ਬਾਵਜੂਦ ਵੀ ਹੋਰ ਦਹਾਕਿਆਂ ਨਾਲ ਵਾਸਤਵਿਕ ਕੰਟਰੋਲ ਰੇਖਾ 'ਤੇ ਸ਼ਾਂਤੀ ਬਰਕਰਾਰ ਹੈ।


Related News