ਰਾਹੁਲ ਦਾ ਇਸ਼ਾਰਾ, ਪਾਰਟੀ ਦੀ ਕਮਾਨ ਸੰਭਾਲਣਗੇ ਤਾਂ ਗਹਿਲੋਤ ਨੂੰ ਛੱਡਣੀ ਪਵੇਗੀ CM ਦੀ ਕੁਰਸੀ

Friday, Sep 23, 2022 - 11:56 AM (IST)

ਰਾਹੁਲ ਦਾ ਇਸ਼ਾਰਾ, ਪਾਰਟੀ ਦੀ ਕਮਾਨ ਸੰਭਾਲਣਗੇ ਤਾਂ ਗਹਿਲੋਤ ਨੂੰ ਛੱਡਣੀ ਪਵੇਗੀ CM ਦੀ ਕੁਰਸੀ

ਕੋਚੀ (ਭਾਸ਼ਾ)- ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਦਰਮਿਆਨ ਵੀਰਵਾਰ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਰਾਜਸਥਾਨ ਦੇ ਉਦੇਪੁਰ ’ਚ ਹੋਏ ਚਿੰਤਨ ਕੈਂਪ ’ਚ ਲਏ ਗਏ ‘ਇਕ ਵਿਅਕਤੀ, ਇਕ ਅਹੁਦਾ’ ਸਮੇਤ ਸਾਰੇ ਫੈਸਲਿਆਂ ਦੀ ਰੀਸ ਕੀਤੇ ਜਾਣ ਦੀ ਉਮੀਦ ਹੈ।

ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੇ ਦਿਨ ਦੇ ਪਹਿਲੇ ਅਤੇ ਦੂਜੇ ਪੜਾਅ ਦੌਰਾਨ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਸਿਰਫ ਇਕ ਸੰਗਠਨਾਤਮਕ ਅਹੁਦਾ ਨਹੀਂ ਹੈ। ਇਹ ਇਕ ਵਿਚਾਰਕ ਅਹੁਦਾ ਅਤੇ ਇਕ ਵਿਸ਼ਵਾਸ ਪ੍ਰਣਾਲੀ ਹੈ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਕਿ ਕੀ ਉਹ ਉਦੇਪੁਰ ਚਿੰਤਨ ਕੈਂਪ ਵਿਚ ‘ਇਕ ਵਿਅਕਤੀ ਇਕ ਅਹੁਦਾ’ ਦੇ ਫੈਸਲੇ ਨਾਲ ਖੜ੍ਹੇ ਰਹਿਣਗੇ ਤਾਂ ਗਾਂਧੀ ਨੇ ਕਿਹਾ ਕਿ ਅਸੀਂ ਉਦੇਪੁਰ ’ਚ ਜੋ ਫੈਸਲਾ ਕੀਤਾ ਸੀ, ਅਸੀਂ ਉਮੀਦ ਕਰਦੇ ਹਾਂ ਕਿ ਉਹ ਵਚਨਬੱਧਤਾ ਬਰਕਰਾਰ ਰੱਖੀ ਜਾਵੇਗੀ। ਗਾਂਧੀ ਨੇ ਕਿਹਾ ਕਿ ਜੋ ਕੋਈ ਵੀ ਕਾਂਗਰਸ ਪ੍ਰਧਾਨ ਬਣਦਾ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵਿਚਾਰਾਂ ਦੇ ਇਕ ਸਮੂਹ, ਵਿਸ਼ਵਾਸ ਦੀ ਇਕ ਵਿਵਸਥਾ ਅਤੇ ਭਾਰਤ ਦੇ ਇਕ ਨਜ਼ਰੀਏ ਦੀ ਨੁਮਾਇੰਦਗੀ ਕਰਦੇ ਹਨ।


author

DIsha

Content Editor

Related News