ਸੰਘਰਸ਼ ਦੇ ਦਿਨਾਂ ''ਚ ਜੋ ਚਾਹ ਪਿਲਾਉਂਦਾ ਸੀ, ਗਹਿਲੋਤ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਪਿਲਾਈ ਚਾਹ
Monday, May 02, 2022 - 04:21 PM (IST)
ਜੈਪੁਰ (ਵਾਰਤਾ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਸੰਘਰਸ਼ ਦੇ ਦਿਨਾਂ 'ਚ ਜੋ ਉਨ੍ਹਾਂ ਨੂੰ ਚਾਹ ਪਿਲਾਉਂਦਾ ਸੀ, ਉਸ ਨੂੰ ਆਪਣੇ ਘਰ ਬੁਲਾ ਕੇ ਚਾਹ ਪਿਲਾਈ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਅਸ਼ੋਕ ਗਹਿਲੋਤ ਨੇ ਸੰਘਰਸ਼ ਦੇ ਦਿਨਾਂ 'ਚ ਉਨ੍ਹਾਂ ਨੂੰ ਚਾਹ ਪਿਲਾਉਣ ਵਾਲੇ ਜੋਧਪੁਰ ਦੇ ਚਾਂਦਪੋਲ 'ਚ ਪਵਨਪੁੱਤਰ ਚਾਹ ਅਤੇ ਨਮਕੀਨ ਦੀ ਦੁਕਾਨ ਵਾਲੇ ਕਿਸ਼ਨਲਾਲ ਰਾਂਕਾਵਤ ਨੂੰ ਐਤਵਾਰ ਸ਼ਾਮ ਜੈਪੁਰ 'ਚ ਮੁੱਖ ਮੰਤਰੀ ਰਿਹਾਇਸ਼ 'ਤੇ ਬੁਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ।
ਇਸ ਮੌਕੇ ਸ਼੍ਰੀ ਕਿਸ਼ਨਲਾਲ ਦੇ ਪੁੱਤਰ ਰਵਿੰਦਰ ਰਾਂਕਾਵਤ ਵੀ ਮੌਜੂਦ ਸਨ। ਗਹਿਲੋਤ ਨੇ ਕਿਸ਼ਨਲਾਲ ਨੂੰ ਸ਼ਾਲ ਦਿੱਤਾ ਅਤੇ ਚਾਹ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਅਸ਼ੋਕ ਗਹਿਲੋਤ ਸੰਘਰਸ਼ ਦੇ ਦਿਨਾਂ 'ਚ ਇਨ੍ਹਾਂ ਦੁਕਾਨ 'ਚ ਚਾਹ ਪੀਂਦੇ ਸਨ ਅਤੇ ਉੱਥੇ ਬੈਠ ਕੇ ਗੱਲਾਂ ਕਰਦੇ ਸਨ, ਉਦੋਂ ਸ਼੍ਰੀ ਕਿਸ਼ਨਲਾਲ ਆਪਣੇ ਪਿਤਾ ਬੰਸ਼ੀਲਾਲ ਨਾਲ ਦੁਕਾਨ ਚਲਾਇਆ ਕਰਦੇ ਸਨ। ਮੁੱਖ ਮੰਤਰੀ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਕੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ