ਸਨਮਾਨਿਤ ਅਧਿਆਪਕਾਂ ਨੂੰ ਸਸਤਾ ਮਕਾਨ ਦੇਵੇਗੀ ਗਹਿਲੋਤ ਸਰਕਾਰ, ਯਾਤਰਾ ਵੀ ਫ੍ਰੀ

Tuesday, Oct 15, 2019 - 01:15 AM (IST)

ਸਨਮਾਨਿਤ ਅਧਿਆਪਕਾਂ ਨੂੰ ਸਸਤਾ ਮਕਾਨ ਦੇਵੇਗੀ ਗਹਿਲੋਤ ਸਰਕਾਰ, ਯਾਤਰਾ ਵੀ ਫ੍ਰੀ

ਜੈਪੁਰ — ਰਾਜਸਥਾਨ ਦੇ ਸਰਕਾਰੀ ਸਕੂਲਾਂ 'ਚ ਡਿੱਗਦੀ ਗੁਣਵੱਤਾ ਤੋਂ ਪ੍ਰੇਸ਼ਾਨ ਗਹਿਲੋਤ ਸਰਕਾਰ ਨੇ ਇਸ 'ਚ ਸੁਧਾਰ ਲਈ ਕਈ ਕਦਮ ਚੱਕਣ ਦਾ ਐਲਾਨ ਕੀਤਾ ਹੈ। ਰਾਜਸਥਾਨ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਲਈ ਹੁਣ ਵਧੀਆ ਅਧਿਆਪਕਾਂ ਨੂੰ ਸਨਮਾਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਆਰਥਿਕ ਲਾਭ ਦੇਣ ਦਾ ਵੀ ਐਲਾਨ ਕੀਤਾ ਹੈ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟੀ ਅਤੇ ਸੂਬਾ ਪੱਧਰ ਦੇ ਅਜਿਹੇ ਅਧਿਆਪਕ ਜਿਨ੍ਹਾਂ ਨੂੰ ਬਿਹਤਰ ਪੜ੍ਹਾਈ ਲਈ ਸਨਮਾਨਿਤ ਕੀਤਾ ਗਿਆ ਹੋਵੇ, ਉਨ੍ਹਾਂ ਨੂੰ ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ 'ਚ ਫ੍ਰੀ ਯਾਤਰਾ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਨਮਾਨਿਤ ਅਧਿਆਪਕਾਂ ਨੂੰ ਰਾਜਸਥਾਨ ਰਿਹਾਇਸ਼ ਮੰਡਲ ਦੇ ਬਣਾਏ ਹੋਏ ਫਲੈਟ ਅਤੇ ਸੂਬਾ ਸਰਕਾਰ ਕੋਲ ਮੌਜੂਦ ਜ਼ਮੀਨ ਵੀ ਘੱਟ ਕੀਮਤ 'ਤੇ ਮੁਹੱਈਆ ਕਰਵਾਈ ਜਾਵੇਗੀ।


author

Inder Prajapati

Content Editor

Related News