ਸੋਨਮ-ਸੀਆ ਤੋਂ ਬਾਅਦ ਹੁਣ ਗੀਤਾ ਨੇ ਪਤੀ ਨੂੰ ਦਿੱਤੀ ਖੌਫਨਾਕ ਮੌਤ, ਸਬੂਤ ਮਿਟਾਉਣ ਲਈ ਖੇਤਾਂ ''ਚ ਲਾਸ਼...

Friday, Jun 26, 2026 - 02:48 PM (IST)

ਸੋਨਮ-ਸੀਆ ਤੋਂ ਬਾਅਦ ਹੁਣ ਗੀਤਾ ਨੇ ਪਤੀ ਨੂੰ ਦਿੱਤੀ ਖੌਫਨਾਕ ਮੌਤ, ਸਬੂਤ ਮਿਟਾਉਣ ਲਈ ਖੇਤਾਂ ''ਚ ਲਾਸ਼...

ਨੈਸ਼ਨਲ ਡੈਸਕ : ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੋਨਮ ਰਘੂਵੰਸ਼ੀ ਅਤੇ ਸੀਆ ਗੋਇਲ ਤੋਂ ਬਾਅਦ ਹੁਣ ਓਡੀਸ਼ਾ ਦੀ ਗੀਤਾ ਮਿਰਧਾ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਖੇਤ ਵਿੱਚ ਦੱਬ ਦਿੱਤਾ। ਪੁਲਸ ਦੇ ਅਨੁਸਾਰ, ਇੱਕ ਔਰਤ ਨੇ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਤੋਂ ਬਾਅਦ ਆਪਣੇ ਪਤੀ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋ ਬਾਅਦ ਉਸ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ।

ਪੜ੍ਹੋ ਇਹ ਵੀ - ਵਾਹਨ ਚਾਲਕਾਂ ਲਈ Good News : ਹੁਣ AI ਦੇ ਹੱਥ ਪ੍ਰਦੂਸ਼ਣ ਦੀ ਕਮਾਨ ! ਸੰਭਾਲੇਗਾ ਹਾਈਵੇ ਦਾ ਟਰੈਫ਼ਿਕ

ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੋਵਾਂ ਨੂੰ ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇ ਅਨੁਸਾਰ, ਪੀੜਤ ਸ਼ਕਤੀਧਰ ਸਾਹੂ ਆਪਣੀ ਪਤਨੀ ਗੀਤਾ ਮਿਰਧਾ ਨਾਲ ਝਗੜੇ ਕਾਰਨ ਘਰ ਤੋਂ ਦੂਰ ਰਹਿ ਰਿਹਾ ਸੀ। ਉਹ ਕਦੇ-ਕਦੇ ਆਪਣੀਆਂ ਧੀਆਂ ਨੂੰ ਮਿਲਣ ਲਈ ਘਰ ਆਉਂਦਾ ਸੀ। ਇਸ ਦੌਰਾਨ ਗੀਤਾ ਦੇ ਇੱਕ ਕਿਸਾਨ, ਟਿਕਿਨੂ ਨਾਲ ਸਬੰਧ ਬਣ ਗਏ। ਮੰਗਲਵਾਰ ਨੂੰ ਸ਼ਕਤੀਧਰ ਅਤੇ ਗੀਤਾ ਵਿਚਕਾਰ ਉਨ੍ਹਾਂ ਦੇ ਘਰ 'ਤੇ ਗਰਮਾ-ਗਰਮ ਬਹਿਸ ਹੋ ਗਈ ਅਤੇ ਉਸ ਸਮੇਂ ਟਿਕਿਨੂ ਵੀ ਮੌਜੂਦ ਸੀ। ਪੁਲਸ ਨੇ ਕਿਹਾ ਕਿ ਟਿਕਿਨੂ ਨੇ ਦੋਵਾਂ ਦੇ ਮਾਮਲੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਝਗੜੇ ਤੋਂ ਬਾਅਦ ਕੁੱਟਮਾਰ ਵਿੱਚ ਬਦਲ ਗਈ। 

ਪੜ੍ਹੋ ਇਹ ਵੀ - 'ਪਤੀ ਦੀ ‘ਪ੍ਰਾਪਰਟੀ’ ਨਹੀਂ ਹੁੰਦੀ ਪਤਨੀ', ਓਡੀਸ਼ਾ ਹਾਈ ਕੋਰਟ ਨੇ ਸੁਣਾ 'ਤਾ ਅਹਿਮ ਫੈਸਲਾ

ਇਸ ਦੌਰਾਨ ਜਦੋਂ ਲੜਾਈ ਹਿੰਸਕ ਹੋ ਗਈ, ਤਾਂ ਸ਼ਕਤੀਧਰ ਜ਼ਮੀਨ 'ਤੇ ਡਿੱਗ ਪਿਆ, ਜਿਸ ਤੋਂ ਬਾਅਦ ਗੀਤਾ ਨੇ ਉਸ 'ਤੇ ਡੰਡੇ ਮਾਰ ਕੇ ਹਮਲਾ ਕੀਤਾ। ਪੁਲਸ ਅਨੁਸਾਰ ਸ਼ਕਤੀਧਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੀਤਾ ਅਤੇ ਟਿਕਿਨੂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦੇ ਹੋਏ ਲਾਸ਼ ਨੂੰ ਚੁੱਕਿਆ ਅਤੇ ਨੇੜਲੇ ਖੇਤ ਵਿੱਚ ਸੁੱਟ ਦਿੱਤਾ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸਥਾਨਕ ਲੋਕਾਂ ਨੇ ਲਾਸ਼ ਦੇਖੀ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।  

ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News