ਬੇਕਾਬੂ ਤੇਜ਼ ਰਫ਼ਤਾਰ ਇਨੋਵਾ ਦਰੱਖਤ ’ਚ ਵੱਜਣ ਤੋਂ ਬਾਅਦ ਖੇਤਾਂ ’ਚ ਵੜੀ, ਚਾਲਕ ਜ਼ਖ਼ਮੀ

Tuesday, Sep 22, 2026 - 06:06 PM (IST)

ਬੇਕਾਬੂ ਤੇਜ਼ ਰਫ਼ਤਾਰ ਇਨੋਵਾ ਦਰੱਖਤ ’ਚ ਵੱਜਣ ਤੋਂ ਬਾਅਦ ਖੇਤਾਂ ’ਚ ਵੜੀ, ਚਾਲਕ ਜ਼ਖ਼ਮੀ

ਬਟਾਲਾ (ਸਾਹਿਲ, ਯੋਗੀ) : ਅੱਜ ਸਵੇਰੇ ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਅੱਡਾ ਕਿਲਾ ਲਾਲ ਸਿੰਘ ਨੇੜੇ ਇਕ ਇਨੋਵਾ ਗੱਡੀ ਦੇ ਦਰੱਖਤ ’ਚ ਵੱਜਣ ਤੋਂ ਬਾਅਦ ਖੇਤਾਂ ’ਚ ਵੜਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਅਮਿਤ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਹਾਥੀ ਗੇਟ ਬਟਾਲਾ ਆਪਣੀ ਇਨੋਵਾ ’ਤੇ ਕਿਸੇ ਨਿੱਜੀ ਕੰਮ ਲਈ ਡੇਰਾ ਬਾਬਾ ਨਾਨਕ ਜਾ ਰਿਹਾ ਸੀ। ਜਦੋਂ ਉਹ ਅੱਡਾ ਕਿਲਾ ਲਾਲ ਸਿੰਘ ਤੋਂ ਥੋੜ੍ਹਾ ਅੱਗੇ ਪਿੰਡ ਸਰਵਾਲੀ ਦੇ ਮੋੜ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰਨ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਉਪਰੰਤ ਖੇਤਾਂ ’ਚ ਜਾ ਵੜੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ 108 ਐਂਬੂਲੈਂਸ ਦੇ ਪਾਇਲਟ ਜੋਗਿੰਦਰ ਸਿੰਘ ਅਤੇ ਈ.ਐੱਮ.ਟੀ. ਬਲਜਿੰਦਰ ਸਿੰਘ ਬਾਬਾ ਨੇ ਜ਼ਖ਼ਮੀ ਚਾਲਕ ਨੂੰ ਫ਼ਸਟ ਏਡ ਦੇ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ।


author

Shivani Bassan

Content Editor

Related News