ਬਿਜਨੌਰ ਮਹਾਪੰਚਾਇਤ ’ਚ ਗੌਰਵ ਟਿਕੈਤ ਬੋਲੇ- ਜਦੋਂ ਤੱਕ ਹੱਲ ਨਹੀਂ, ਉਦੋਂ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ

02/01/2021 6:20:22 PM

ਬਿਜਨੌਰ— ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੀ ਕਿਸਾਨ ਸਨਮਾਨ ਮਹਾਪੰਚਾਇਤ ’ਚ ਗੌਰਵ ਟਿਕੈਤ ਨੇ ਕਿਹਾ ਕਿ ਸਮੱਸਿਆ ਦਾ ਹੱਲ ਨਿਕਲਣ ਤੱਕ ਕਿਸਾਨਾਂ ਦੀ ਦਿੱਲੀ ’ਚ ਮੋਰਚਾਬੰਦੀ ਜਾਰੀ ਰਹੇਗੀ। ਬਿਜਨੌਰ ਦੇ ਆਈ. ਟੀ. ਆਈ. ਮੈਦਾਨ ’ਤੇ ਹੋਈ ਮਹਾਪੰਚਾਇਤ ਵਿਚ ਗੌਰਵ ਟਿਕੈਤ ਨੇ ਕਿਸਾਨਾਂ ਦੀ ਭਾਰੀ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵੱਕਾਰ ਦਾ ਪ੍ਰਸ਼ਨ ਨਾ ਬਣਾਏ, ਨਾ ਹੀ ਕਿਸਾਨਾਂ ਦੇ ਆਤਮ-ਸਨਮਾਨ ਨੂੰ ਖਤਮ ਕਰਨ ਦੀ ਸਾਜਿਸ਼ ਕਰੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਦਿੱਲੀ ਵਿਚ ਕਿਸਾਨਾਂ ਦੇ ਜਿੰਨੇ ਵੀ ਮੋਰਚੇ ਹਨ, ਉਹ ਲੱਗੇ ਰਹਿਣਗੇ। ਦੱਸ ਦੇਈਏ ਕਿ ਗੌਰਵ ਟਿਕੈਤ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਪੁੱਤਰ ਹਨ।

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

ਕਿਸਾਨ ਆਗੂ ਯੁੱਧਵੀਰ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਜੋ ਸਾਜਿਸ਼ ਕੀਤੀ ਹੈ, ਉਸ ਲਈ ਪ੍ਰਧਾਨ ਮੰਤਰੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਾ ਕੇ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਲੜਾਈ ਦੇਸ਼ ਦੇ ਹਰ ਕਿਸਾਨ ਦੀ ਹੈ, ਇਸ ਲਈ ਹਰ ਘਰ ਦੇ ਸਾਰੇ ਮੈਂਬਰਾਂ ਨੂੰ ਗਾਜ਼ੀਪੁਰ ਚੱਲਣਾ ਪਵੇਗਾ। ਰਾਸ਼ਟਰੀ ਲੋਕ ਦਲ (ਰਾਲੋਦ) ਨੇਤਾ ਜਯੰਤ ਚੌਧਰੀ ਵੀ ਮਹਾਪੰਚਾਇਤ ਵਿਚ ਪਹੁੰਚੇ ਸਨ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਅੰਦੋਲਨ ਨਾਲ ਪੂਰੇ ਉੱਤਰ ਭਾਰਤ ਵਿਚ ਇਕ ¬ਕ੍ਰਾਂਤੀ ਦੀ ਲਹਿਰ ਦੌੜ ਗਈ ਹੈ, ਪ੍ਰਧਾਨ ਮੰਤਰੀ ਨੂੰ ਜਨਮਤ ਦੇ ਅੱਗੇ ਝੁੱਕ ਕੇ ਇਕ ਕਦਮ ਪਿਛਾਂਹ ਪੁੱਟਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

ਦੱਸਣਯੋਗ ਹੈ ਕਿ 26 ਜਨਵਰੀ ਨੂੰ ਹੋਏ ਹਿੰਸਾ ਤੋਂ ਬਾਅਦ ਜਦੋਂ ਕਿਸਾਨਾਂ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਲਈ ਪੁਲਸ ਪੁੱਜੀ ਤਾਂ ਹੰਗਾਮਾ ਹੋਇਆ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਰੋਂਦੇ ਹੋਏ ਧਰਨੇ ਵਾਲੀ ਥਾਂ ’ਤੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਯੂ. ਪੀ. ਮਹਾਪੰਚਾਇਤ ਦੀ ਰਣਨੀਤੀ ਬਣਾਈ ਗਈ ਸੀ। ਪਹਿਲਾਂ ਮੁਜ਼ੱਫਰਨਗਰ ਫਿਰ ਬਾਗਪਤ ਅਤੇ ਹੁਣ ਤੀਜੀ ਮਹਾਪੰਚਾਇਤ ਬਿਜਨੌਰ ’ਚ ਆਯੋਜਿਤ ਹੋ ਰਹੀ ਹੈ। 

ਇਹ ਵੀ ਪੜ੍ਹੋ: ਗਾਜ਼ੀਪੁਰ ਸਰਹੱਦ ’ਤੇ ਅੰਦੋਲਨ ਤੇਜ਼, ਵੱਡੀ ਗਿਣਤੀ ’ਚ ਜੁੱਟੇ ਕਿਸਾਨ


Tanu

Content Editor

Related News