ਅਜਮੇਰ ’ਚ ਭੜਕਾਊ ਭਾਸ਼ਣ ਮਾਮਲੇ ’ਚ ਫਰਾਰ ਗੌਹਰ ਚਿਸ਼ਤੀ ਗ੍ਰਿਫਤਾਰ
Friday, Jul 15, 2022 - 12:09 PM (IST)
ਅਜਮੇਰ/ਜੈਪੁਰ (ਭਾਸ਼ਾ)– ਅਜਮੇਰ ਪੁਲਸ ਦੀ ਇਕ ਟੀਮ ਨੇ ਅਜਮੇਰ ਦਰਗਾਹ ਦੇ ਮੁੱਖ ਗੇਟ ’ਤੇ 17 ਜੂਨ ਨੂੰ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਵਾਲੇ ਗੌਹਰ ਚਿਸ਼ਤੀ ਨੂੰ ਵੀਰਵਾਰ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ।
ਅਜਮੇਰ ਦੇ ਵਧੀਕ ਪੁਲਸ ਸੁਪਰਡੈਂਟ ਵਿਕਾਸ ਸਾਂਗਵਾਨ ਨੇ ਦੱਸਿਆ ਕਿ ਭੜਕਾਊ ਭਾਸ਼ਣ ਮਾਮਲੇ ’ਚ ਫਰਾਰ ਚੱਲ ਰਹੇ ਗੌਹਰ ਚਿਸ਼ਤੀ ਨੂੰ ਅਜਮੇਰ ਪੁਲਸ ਦੀ ਟੀਮ ਨੇ ਵੀਰਵਾਰ ਨੂੰ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਟੀਮ ਉਸ ਨੂੰ ਸ਼ੁੱਕਰਵਾਰ ਨੂੰ ਟਰਾਂਜ਼ਿਟ ਰਿਮਾਂਡ ’ਤੇ ਅਜਮੇਰ ਲੈ ਕੇ ਆਵੇਗੀ।
ਉਨ੍ਹਾਂ ਕਿਹਾ ਕਿ ਗੌਹਰ ਚਿਸ਼ਤੀ ਦੇ ਖਿਲਾਫ ਭੜਕਾਊ ਭਾਸ਼ਣ ਨੂੰ ਲੈ ਕੇ 25 ਜੂਨ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਉਦੋਂ ਤੋਂ ਉਹ ਫਰਾਰ ਚੱਲ ਰਿਹਾ ਸੀ ਅਤੇ 29 ਜੂਨ ਤੋਂ ਬਾਅਦ ਉਹ ਰਾਜਸਥਾਨ ਤੋਂ ਬਾਹਰ ਚਲਾ ਗਿਆ ਸੀ।