ਦੋਸਤਾਂ ਨਾਲ ਛੁੱਟੀਆਂ ਕੱਟਣ ਗਈ ਮਹਿਲਾ ਸਾਫਟਵੇਅਰ ਇੰਜੀਨੀਅਰ ! ਭੇਤਭਰੇ ਹਾਲਾਤ 'ਚ ਹੋਈ ਮੌਤ
Monday, Jun 08, 2026 - 05:22 PM (IST)
ਕੋਡਾਗੁ- ਕਰਨਾਟਕ ਦੇ ਕੋਡਾਗੁ ਜ਼ਿਲ੍ਹੇ 'ਚ ਛੁੱਟੀਆਂ ਬਿਤਾਉਣ ਆਈ 27 ਸਾਲਾ ਇਕ ਔਰਤ ਦੀ ਸੈਲਾਨੀਆਂ ਦੇ ਰੁਕਣ ਲਈ ਉਪਲੱਬਧ ਇਕ ਨਿੱਜੀ ਘਰ (ਹੋਮਸਟੇ) 'ਚ ਗੈਸ ਗੀਜ਼ਰ ਲੀਕ ਹੋਣ ਕਾਰਨ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਵਿਨੁਤਾ ਵਜੋਂ ਹੋਈ ਹੈ। ਉਹ ਮੈਸੂਰ ਦੀ ਰਹਿਣ ਵਾਲੀ ਸੀ ਅਤੇ ਬੈਂਗਲੁਰੂ ਦੀ ਇਕ ਨਿੱਜੀ ਕੰਪਨੀ 'ਚ ਤਾਇਨਾਤ ਸੀ। ਪੁਲਸ ਅਨੁਸਾਰ, ਇਹ ਘਟਨਾ ਐਤਵਾਰ ਨੂੰ ਕਾਲਕੰਦੂਰੂ ਇਲਾਕੇ ਦੇ ਉਕਤ ਘਰ 'ਚ ਹੋਈ, ਜਿੱਥੇ ਉਹ ਕੋਡਾਗੁ ਦੀ 2 ਦਿਨਾ ਯਾਤਰਾ ਦੌਰਾਨ ਆਪਣੇ ਸਹਿਯੋਗੀਆਂ ਨਾਲ ਰੁਕੀ ਹੋਈ ਸੀ।
ਪੁਲਸ ਨੇ ਦੱਸਿਆ ਕਿ ਵਿਨੁਤਾ ਨਹਾਉਣ ਲਈ ਗਈ ਸੀ ਅਤੇ ਬਾਅਦ 'ਚ ਬਾਥੂਰਮ ਦੇ ਅੰਦਰ ਬੇਹੋਸ਼ ਪਾਈ ਗਈ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਕਾਫ਼ੀ ਦੇਰ ਤੱਕ ਬਾਥਰੂਮ ਤੋਂ ਬਾਹਰ ਨਾ ਆਉਣ 'ਤੇ ਵਿਨੁਤਾ ਦੇ ਸਾਥੀਆਂ ਨੂੰ ਉਸ ਦੀ ਸੁਧ ਲਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਇਸ ਸੰਬੰਧ 'ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਵਿਨੁਤਾ ਦੀ ਮੌਤ ਗੈਸ ਗੀਜ਼ਰ ਨਾਲ ਲੀਕ ਹੋਈ ਕਾਰਬਨ ਮੋਨੋਆਕਸਾਈਡ ਗੈਸ ਦੇ ਸਾਹ ਰਾਹੀਂ ਸਰੀਰ 'ਚ ਜਾਣ ਨਾਲ ਦਮ ਘੁਟਣ ਕਾਰਨ ਹੋਈ। ਅਧਿਕਾਰੀ ਨੇ ਕਿਹਾ ਕਿ ਬਾਥਰੂਮ 'ਚ ਹਵਾ ਦੀ ਆਵਾਜਾਈ ਦੀ ਉੱਚਿਤ ਵਿਵਸਥਾ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
