ਗੈਸ ਗੀਜ਼ਰ ਤੋਂ ਐਲਪੀਜੀ ਲੀਕ ਹੋਣ ਕਾਰਨ ਵਾਪਰੀ ਘਟਨਾ, ਦੋ ਭੈਣਾਂ ਦੀ ਮੌਤ

Saturday, Oct 25, 2025 - 10:48 AM (IST)

ਗੈਸ ਗੀਜ਼ਰ ਤੋਂ ਐਲਪੀਜੀ ਲੀਕ ਹੋਣ ਕਾਰਨ ਵਾਪਰੀ ਘਟਨਾ, ਦੋ ਭੈਣਾਂ ਦੀ ਮੌਤ

ਮੈਸੂਰ/ਬੈਂਗਲੁਰੂ : ਕਰਨਾਟਕ ਦੇ ਮੈਸੂਰ ਵਿੱਚ ਸ਼ਨੀਵਾਰ ਸਵੇਰੇ ਇੱਕ ਗੈਸ ਗੀਜ਼ਰ ਤੋਂ ਐਲਪੀਜੀ ਗੈਸ ਲੀਕ ਹੋਣ ਕਾਰਨ ਦੋ ਭੈਣਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ ਹੈ। ਪੁਲਸ ਦੇ ਅਨੁਸਾਰ ਮ੍ਰਿਤਕ ਕੁੜੀਆਂ ਦੀ ਪਛਾਣ ਗੁਲਫਾਮ (23) ਅਤੇ ਉਸਦੀ ਭੈਣ ਸਿਮਰਨ ਤਾਜ (20) ਵਜੋਂ ਹੋਈ ਹੈ, ਜਿਹਨਾਂ ਦੀ ਬਾਥਰੂਮ ਵਿੱਚ ਐਲਪੀਜੀ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮੌਤ ਹੋ ਗਈ। ਘਟਨਾ ਦੌਰਾਨ ਗੀਜ਼ਰ ਵਿੱਚੋਂ ਗੈਸ ਜ਼ਰੂਰ ਲੀਕ ਹੋਈ ਪਰ ਅੱਗ ਨਹੀਂ ਲੱਗੀ।

ਪੜ੍ਹੋ ਇਹ ਵੀ : ਓ ਤੇਰੀ! ਔਰਤ ਨੇ ਅੰਡਰਗਾਰਮੈਂਟਸ 'ਚ ਲੁਕਾ ਕੇ ਲਿਆਂਦਾ 1 ਕਰੋੜ ਦਾ ਸੋਨਾ, ਏਅਰਪੋਰਟ 'ਤੇ ਇੰਝ ਹੋਈ ਗ੍ਰਿਫ਼ਤਾਰ

ਪੁਲਸ ਨੇ ਦੱਸਿਆ ਕਿ ਜਦੋਂ ਕੁੜੀਆਂ ਕਾਫ਼ੀ ਦੇਰ ਤੱਕ ਬਾਥਰੂਮ ਵਿੱਚੋਂ ਬਾਹਰ ਨਹੀਂ ਆਈਆਂ ਤਾਂ ਉਨ੍ਹਾਂ ਦੇ ਪਿਤਾ ਅਲਤਾਫ਼ ਨੂੰ ਕੁਝ ਸ਼ੱਕ ਹੋਇਆ। ਉਨ੍ਹਾਂ ਨੇ ਕੁੜੀਆਂ ਨੂੰ ਆਵਾਜ਼ ਲਗਾਈ ਅਤੇ ਦਰਵਾਜ਼ਾ ਖੋਲ੍ਹਣ ਲਈ ਮਜਬੂਰ ਕੀਤਾ ਪਰ ਜਦੋਂ ਉਹਨਾਂ ਨੇ ਕੋਈ ਆਵਾਜ਼ ਨਾ ਦਿੱਤੀ ਤਾਂ ਪਿਤਾ ਦੇ ਬਾਥਰੂਮ ਦਾ ਦਰਵਾਜ਼ਾ ਤੋੜ ਦਿੱਤਾ। ਇਸ ਦੌਰਾਨ ਉਹਨਾਂ ਨੇ ਆਪਣੀਆਂ ਦੋਵਾਂ ਧੀਆਂ ਨੂੰ ਬੇਹੋਸ਼ ਪਾਇਆ। ਪੁਲਸ ਨੇ ਦੱਸਿਆ ਕਿ ਕੁੜੀਆਂ ਦੇ ਪਿਤਾ ਨੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ, ਆਪਣੀਆਂ ਦੋਵੇਂ ਧੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੜ੍ਹੋ ਇਹ ਵੀ : ਵੱਡੀ ਵਾਰਦਾਤ: ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤਾ ਪੱਤਰਕਾਰ, ਫੈਲੀ ਸਨਸਨੀ

ਪੁਲਸ ਨੇ ਦੱਸਿਆ ਕਿ ਇੱਕ ਵੱਖਰੀ ਘਟਨਾ ਵਿੱਚ ਸ਼ਨੀਵਾਰ ਸਵੇਰੇ ਬੰਗਲੁਰੂ ਦੇ ਕੇਆਰ ਪੁਰਮ ਵਿੱਚ ਇੱਕ ਰਸੋਈ ਗੈਸ ਸਿਲੰਡਰ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਦੇ ਅਨੁਸਾਰ ਇਹ ਘਟਨਾ ਬੰਗਲੁਰੂ ਦੇ ਤ੍ਰਿਵੇਣੀ ਨਗਰ ਵਿੱਚ ਵਾਪਰੀ। ਧਮਾਕੇ ਕਾਰਨ ਇਮਾਰਤ ਢਹਿ ਗਈ, ਜਦੋਂ ਕਿ ਨੇੜਲੇ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਪੁਲਸ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ


author

rajwinder kaur

Content Editor

Related News