ਗੈਸ ਸਿਲੰਡਰ ਲੀਕ ਹੋਣ ਮਗਰੋਂ ਲੱਗੀ ਅੱਗ, ਇੱਕ ਵਿਅਕਤੀ ਦੀ ਮੌਤ, 12 ਜ਼ਖਮੀ
Saturday, Oct 18, 2025 - 01:21 PM (IST)

ਛਪਰਾ : ਬਿਹਾਰ ਦੇ ਸਰਨ ਜ਼ਿਲ੍ਹੇ ਦੇ ਮਧੌਰਾ ਥਾਣਾ ਖੇਤਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਘਟਨਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਬਾਜੀਤ ਭੋਰਾਹਾ ਪਿੰਡ ਦੇ ਵਸਨੀਕ ਉਮਾਸ਼ੰਕਰ ਸਿੰਘ ਦੇ ਪਰਿਵਾਰ ਵਿੱਚ ਉਸ ਸਮੇਂ ਵਾਪਰਿਆ, ਜਦੋਂ ਉਹ ਖਾਣਾ ਬਣਾ ਰਹੇ ਸਨ। ਇਸ ਦੌਰਾਨ ਗੈਸ ਸਿਲੰਡਰ ਅਚਾਨਕ ਲੀਕ ਹੋ ਗਿਆ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਇਸ ਦੌਰਾਨ ਅੱਗ ਲੱਗਣ ਕਾਰਨ ਹਸਪਤਾਲ ਲਿਜਾਂਦੇ ਸਮੇਂ ਨਗੇਂਦਰ ਸਿੰਘ (65) ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉੱਥੇ ਮੌਜੂਦ ਹੋਰ ਮੈਂਬਰ ਉਮਾਸ਼ੰਕਰ ਸਿੰਘ, ਉਸਦਾ ਭਰਾ ਨਾਗੇਂਦਰ ਸਿੰਘ, ਰਾਜਵੀਰ ਪਟੇਲ, ਆਸ਼ਾ ਦੇਵੀ ਉਰਫ਼ ਉਮਾ ਦੇਵੀ, ਬਬਲੂ ਕੁਮਾਰ ਰਾਏ, ਧਨੰਜੈ ਕੁਮਾਰ ਅਤੇ ਜਾਨਕੀ ਦੇਵੀ ਬੁਰੀ ਤਰ੍ਹਾਂ ਸੜ ਗਏ। ਪਰਿਵਾਰਕ ਮੈਂਬਰਾਂ ਨੇ ਘਰ ਵਿੱਚੋਂ ਗੈਸ ਸਿਲੰਡਰ ਬਾਹਰ ਕੱਢਿਆ। ਸਿਲੰਡਰ ਫਟ ਗਿਆ, ਜਿਸ ਨਾਲ ਉੱਥੇ ਮੌਜੂਦ ਪੰਜ ਤੋਂ ਵੱਧ ਲੋਕ ਅੱਗ ਦੀ ਲਪੇਟ ਵਿੱਚ ਆ ਗਏ।
ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰਾਂ ਨੇ ਸਾਰੇ ਸੜੇ ਹੋਏ ਪੀੜਤਾਂ ਨੂੰ ਇਲਾਜ ਲਈ ਸਦਰ ਹਸਪਤਾਲ ਪਹੁੰਚਾਇਆ। ਡਾਕਟਰ ਨੇ ਉਮਾਸ਼ੰਕਰ ਸਿੰਘ ਅਤੇ ਨਗੇਂਦਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਬਿਹਤਰ ਇਲਾਜ ਲਈ ਪਟਨਾ ਭੇਜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ : ਦੀਵਾਲੀ ਮੌਕੇ ਔਰਤਾਂ ਨੂੰ ਵੱਡਾ ਤੋਹਫਾ, ਖਾਤਿਆਂ 'ਚ ਆਉਣਗੇ 2500 ਰੁਪਏ