ਗੈਸ ਸਿਲੰਡਰ ਫਟਣ ਨਾਲ ਜ਼ੋਰਦਾਰ ਧਮਾਕਾ, ਅੱਗ ਲੱਗਣ ਕਾਰਨ ਬੇਰਹਿਮੀ ਨਾਲ ਝੁਲਸੇ 7 ਲੋਕ
Wednesday, Sep 24, 2025 - 01:06 PM (IST)

ਮੁੰਬਈ : ਮੁੰਬਈ ਵਿੱਚ ਬੁੱਧਵਾਰ ਸਵੇਰੇ ਇੱਕ ਦੁਕਾਨ ਵਿੱਚ ਗੈਸ ਸਿਲੰਡਰ ਫੱਟ ਜਾਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ। ਇਸ ਘਟਨਾ ਦੀ ਜਾਣਕਾਰੀ ਸਥਾਨਕ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਧਮਾਕੇ ਕਾਰਨ ਅੱਗ ਲੱਗਣ ਨਾਲ ਛੇ ਔਰਤਾਂ ਅਤੇ ਇੱਕ ਆਦਮੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਹਾਦੇਸ ਕਾਰਨ ਤਿੰਨ ਲੋਕ ਲਗਭਗ 90 ਫ਼ੀਸਦੀ ਸੜ ਗਏ, ਜਿਹਨਾਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : 8 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ! ਪੈਟਰੋਲ ਲੈ ਟੈਂਕੀ 'ਤੇ ਚੜ੍ਹ ਗਿਆ ਕਰਮਚਾਰੀ, ਫਿਰ ਜੋ ਹੋਇਆ...
ਕਾਂਦੀਵਾਲੀ (ਪੂਰਬ) ਦੇ ਮਿਲਟਰੀ ਰੋਡ 'ਤੇ ਅਕੁਰਲੀ ਮੇਨਟੇਨੈਂਸ ਚੌਕੀ ਨੇੜੇ ਰਾਮ ਕਿਸਾਨ ਮਿਸਤਰੀ ਚਾਵਲ ਦੀ ਇੱਕ ਦੁਕਾਨ ਵਿੱਚ ਸਵੇਰੇ 9.05 ਵਜੇ ਧਮਾਕਾ ਹੋਇਆ, ਜਿਸ ਨਾਲ ਦੁਕਾਨ ਨੂੰ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਇੱਕ ਸਿੰਗਲ-ਮੰਜ਼ਿਲਾ ਦੁਕਾਨ ਵਿੱਚ ਬਿਜਲੀ ਦੀਆਂ ਤਾਰਾਂ, ਖਾਣ-ਪੀਣ ਦੀਆਂ ਚੀਜ਼ਾਂ, ਐਲਪੀਜੀ ਸਿਲੰਡਰਾਂ ਅਤੇ ਗੈਸ ਸਟੋਵ ਤੱਕ ਹੀ ਸੀਮਤ ਸੀ। ਇਸ ਹਾਦਸੇ ਕਾਰਨ 7 ਲੋਕ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਗੈਸ ਸਿਲੰਡਰ ਦੇ ਫਟਣ ਕਾਰਨ ਲੱਗੀ ਹੈ। ਬੀਡੀਬੀਏ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਲੋਕਾਂ ਵਿੱਚ ਰਕਸ਼ਾ ਜੋਸ਼ੀ (47) ਅਤੇ ਦੁਰਗਾ ਗੁਪਤਾ (30) ਸ਼ਾਮਲ ਹਨ, ਜੋ 85 ਤੋਂ 90 ਫ਼ੀਸਦੀ ਸੜ ਗਈਆਂ ਸਨ।
ਇਹ ਵੀ ਪੜ੍ਹੋ : 2 ਦਿਨ ਬੰਦ ਸਕੂਲ-ਕਾਲਜ, ਸਰਕਾਰ ਨੇ ਕਰ 'ਤਾ ਐਲਾਨ
ਇਸ ਘਟਨਾ ਵਿੱਚ ਪੂਨਮ (28) ਵੀ 90 ਫ਼ੀਸਦੀ ਸੜ ਗਈ ਸੀ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਬਾਅਦ ਵਿੱਚ ਹੋਰ ਇਲਾਜ ਲਈ ਕਸਤੂਰਬਾ ਹਸਪਤਾਲ ਭੇਜ ਦਿੱਤਾ ਗਿਆ। ਈਐਸਆਈਸੀ ਹਸਪਤਾਲ ਵਿੱਚ ਦਾਖਲ ਹੋਰ ਜ਼ਖਮੀਆਂ ਦੀ ਪਛਾਣ ਨੀਤੂ ਗੁਪਤਾ (31) ਵਜੋਂ ਹੋਈ ਹੈ, ਜੋ 80 ਫ਼ੀਸਦੀ ਸੜ ਗਈ, ਜਾਨਕੀ ਗੁਪਤਾ (39) ਅਤੇ ਸ਼ਿਵਾਨੀ ਗਾਂਧੀ (51), ਦੋਵੇਂ 70 ਫ਼ੀਸਦੀ ਸੜ ਗਈਆਂ ਅਤੇ ਮਨਾਰਾਮ ਕੁਮਕਤ (55) 40 ਫ਼ੀਸਦੀ ਸੜੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰ ਫਾਇਰ ਇੰਜਣ ਅਤੇ ਹੋਰ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਸਵੇਰੇ 9.33 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।
ਇਹ ਵੀ ਪੜ੍ਹੋ : ਔਰਤਾਂ ਦੇ ਖਾਤੇ 'ਚ ਹਰ ਮਹੀਨੇ ਆਉਣਗੇ 2100! ਭਲਕੇ ਸ਼ੁਰੂ ਹੋਵੇਗੀ ਯੋਜਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।