ਕੈਮੀਕਲ ਫੈਕਟਰੀ ''ਚ ਗੈਸ ਲੀਕ ਹੋਣ ਕਾਰਨ ਫੈਲੀ ਦਹਿਸ਼ਤ, ਘਰਾਂ ਤੋਂ ਬਾਹਰ ਭੱਜੇ ਲੋਕ
Tuesday, Sep 23, 2025 - 03:14 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਗਜਰੌਲਾ ਵਿੱਚ ਇੱਕ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਦਹਿਸ਼ਤ ਫੈਲ ਗਈ, ਪਰ ਸਥਿਤੀ ਹੁਣ ਕਾਬੂ 'ਚ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਗਜਰੌਲਾ 'ਚ ਵੈਸਟ ਕਰੌਪ ਪ੍ਰਾਈਵੇਟ ਲਿਮਟਿਡ ਫੈਕਟਰੀ 'ਚ ਸੋਮਵਾਰ ਰਾਤ ਲਗਭਗ 10:30 ਵਜੇ ਗੈਸ ਲੀਕ ਹੋਣਾ ਸ਼ੁਰੂ ਹੋਇਆ। ਇਸ ਘਟਨਾ ਨੇ ਫੈਕਟਰੀ ਦੇ ਕਰਮਚਾਰੀਆਂ 'ਚ ਦਹਿਸ਼ਤ ਫੈਲਾ ਦਿੱਤੀ, ਜੋ ਇਮਾਰਤ ਛੱਡ ਕੇ ਭੱਜ ਗਏ।
ਇਹ ਵੀ ਪੜ੍ਹੋ...ਨਰਾਤਿਆਂ ਦੌਰਾਨ ਕੱਟੂ ਦਾ ਆਟਾ ਖਾਣ ਕਾਰਨ 200 ਲੋਕ ਬਿਮਾਰ ! ਕਈ ਇਲਾਕਿਆਂ 'ਚ ਦਹਿਸ਼ਤ ਦਾ ਮਾਹੌਲ
ਸੂਤਰਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਗਜਰੌਲਾ ਅਤੇ ਸੁਲਤਾਨ ਨਗਰ ਅਤੇ ਲਕਸ਼ਮੀ ਨਗਰ ਵਰਗੇ ਨੇੜਲੇ ਇਲਾਕਿਆਂ ਦੀਆਂ ਗਲੀਆਂ 'ਚ ਸੰਘਣਾ ਧੂੰਆਂ ਭਰ ਗਿਆ। ਸਥਾਨਕ ਲੋਕਾਂ ਨੇ ਸਾਹ ਲੈਣ 'ਚ ਤਕਲੀਫ਼ ਅਤੇ ਗਲੇ ਅਤੇ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਕੀਤੀ। ਅਮਰੋਹਾ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਨਿਧੀ ਗੁਪਤਾ ਨੇ ਦੱਸਿਆ ਕਿ ਲੀਕ ਸਟੋਰ 'ਚ ਦੂਸ਼ਿਤ ਰਸਾਇਣਾਂ ਕਾਰਨ ਹੋਈ ਸੀ, ਪਰ ਸਥਿਤੀ ਹੁਣ ਕਾਬੂ 'ਚ ਹੈ। ਨਿਧੀ ਨੇ ਕਿਹਾ ਕਿ ਇਸ ਘਟਨਾ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਡਾ. ਉਮੇਸ਼ ਸ਼ੁਕਲਾ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਥਿਤੀ ਦਾ ਚੰਗੀ ਤਰ੍ਹਾਂ ਮੁਆਇਨਾ ਕਰਨ ਲਈ ਆਪਣੀ ਟੀਮ ਭੇਜੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8