ਗੈਂਸ ਸਿਲੰਡਰ ਫਟਣ ਕਾਰਨ 3 ਲੋਕਾਂ ਦੀ ਮੌਤ, ਚਾਰ ਜ਼ਖਮੀ

Saturday, Mar 24, 2018 - 11:09 PM (IST)

ਜੈਪੁਰ—ਰਾਜਸਥਾਨ ਦੇ ਜੈਪੁਰ ਜ਼ਿਲੇ 'ਚ ਸ਼ਾਹਪੁਰਾ ਦੇ ਉਦਯੋਗਿਕ ਖੇਤਰ 'ਚ ਅੱਜ ਗੈਸ ਸਿਲੰਡਰ ਫਟ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਪੁਲਸ ਮੁਤਾਬਕ ਖੇਤਰ 'ਚ ਇਕ ਦੁਕਾਨ ਦੇ ਬੇਸਮੈਂਟ 'ਚ ਦੁਪਹਿਰ ਨੂੰ ਖਾਣਾ ਬਣਾਉਣ ਲਈ ਗਏ ਵਿਅਕਤੀਆਂ ਵਲੋਂ ਜਦੋਂ ਗੈਂਸ ਚਲਾਇਆ ਗਿਆ ਤਾਂ ਅਚਾਨਕ ਸਿਲੰਡਰ ਫਟ ਗਿਆ, ਜਿਸ ਕਾਰਨ 7 ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕਸਬੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ, ਜਿਥੋਂ ਉਨ੍ਹਾਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਭੇਜ ਦਿੱਤਾ ਗਿਆ, ਜਿਥੇ 3 ਮਜ਼ਦੂਰਾਂ ਨੇ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਿਹਾਰ ਨਿਵਾਸੀ ਕਮਲੇਸ਼, ਉਮੇਸ਼ ਅਤੇ ਉਤਰ ਪ੍ਰਦੇਸ਼ ਦੇ ਉਪੇਂਦਰ ਦੇ ਰੂਪ 'ਚ ਹੋਈ ਹੈ। ਗੰਭੀਰ ਰੂਪ 'ਚ ਜ਼ਖਮੀ ਬਿਹਾਰ ਨਿਵਾਸੀ ਰਣਜੀਤ, ਵਾਜਿਦ, ਦਿਨੇਸ਼ ਅਤੇ ਉਤਰ ਪ੍ਰਦੇਸ਼ ਦੇ ਰਮੇਸ਼ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਗੈਸ ਸਿਲੰਡਰ 'ਚ ਧਮਾਕਾ ਹੋਣ ਦਾ ਕਾਰਨ ਗੈਸ ਦਾ ਲੀਕ ਹੋਣਾ ਦੱਸਿਆ ਗਿਆ ਹੈ।


Related News