ਪਤੀ ਦੀ ਸ਼ਹਾਦਤ ਤੋਂ ਬਾਅਦ ਪਤਨੀ ਨੇ ਨਹੀਂ ਛੱਡਿਆ ਹੌਸਲਾ, ਏਅਰ ਫੋਰਸ ''ਚ ਹੋਵੇਗੀ ਸ਼ਾਮਲ

07/17/2019 4:50:38 PM

ਹੈਦਰਾਬਾਦ— 5 ਮਹੀਨੇ ਪਹਿਲਾਂ ਬੈਂਗਲੁਰੂ 'ਚ ਹਾਦਸੇ ਦੇ ਸ਼ਿਕਾਰ ਹੋਏ ਮਿਰਾਜ-2000 'ਚ ਸ਼ਹੀਦ ਹੋਏ ਸਕੁਐਡਰਨ ਲੀਡਰ ਸਮੀਰ ਅਬਰੋਲ ਦੀ ਪਤਨੀ ਗਰਿਮਾ ਅਬਰੋਲ ਹੁਣ ਜਲਦ ਹੀ ਹਵਾਈ ਫੌਜ 'ਚ ਸ਼ਾਮਲ ਹੋਵੇਗੀ। ਦਰਅਸਲ ਗਰਿਮਾ ਨੇ ਵਾਰਾਨਸੀ ਵਿਚ ਹੋਏ ਸਰਵਿਸ ਸਲੈਕਸ਼ਨ ਬੋਰਡ (ਐੱਸ. ਐੱਸ. ਬੀ.)  ਦਾ ਇੰਟਰਵਿਊ ਨੂੰ ਪਾਸ ਕਰ ਲਿਆ ਹੈ। ਗਰਿਮਾ ਤੇਲੰਗਾਨਾ ਦੇ ਡੁੰਡੀਗਲ ਵਿਚ ਭਾਰਤੀ ਹਵਾਈ ਫੌਜ ਦੀ ਏਅਰ ਫੋਰਸ ਅਕੈਡਮੀ 'ਚ ਸ਼ਾਮਲ ਹੋ ਸਕਦੀ ਹੈ। ਗਰਿਮਾ ਦੇ ਪਤੀ ਸਮੀਰ ਅਬਰੋਲ ਅਤੇ ਸਕੁਐਡਰਨ ਲੀਡਰ ਸਿਧਾਰਥ ਨੇਗੀ ਮਿਰਾਜ-2000 ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸ਼ਹੀਦ ਹੋ ਗਏ, ਜਦੋਂ ਉਹ ਟੈਸਟ ਲਈ ਲੜਾਕੂ ਜਹਾਜ਼ ਨੂੰ ਉਡਾ ਰਹੇ ਸਨ। ਇਹ ਘਟਨਾ 1 ਫਰਵਰੀ 2019 ਨੂੰ ਬੈਂਗਲੁਰੂ ਦੇ ਹਿੰਦੂਸਤਾਨ ਏਰੋਨੈਟਿਕਸ ਲਿਮਟਿਡ (ਐੱਚ. ਏ. ਐੱਲ.) ਏਅਰਪੋਰਟ 'ਤੇ 1 ਫਰਵਰੀ 2019 ਨੂੰ ਵਾਪਰੀ ਸੀ।

Image result for garima abrol

ਗਰਿਮਾ ਨੇ ਆਪਣੇ ਪਤੀ ਸਮੀਰ ਅਬਰੋਲ ਦੇ ਸ਼ਹੀਦ ਹੋਣ ਤੋਂ ਬਾਅਦ ਫੈਸਲਾ ਲਿਆ ਸੀ ਕਿ ਉਹ ਵੀ ਆਪਣੇ ਪਤੀ ਵਾਂਗ ਹੀ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਹੋਵੇਗੀ। ਗਰਿਮਾ ਨੇ ਇੰਟਰਵਿਊ ਪਾਸ ਕਰ ਕੇ ਆਪਣੇ ਪਤੀ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਅਗਲੇ ਸਾਲ 2020 'ਚ ਏਅਰ ਫੋਰਸ ਅਕੈਡਮੀ ਜੁਆਇਨ ਕਰੇਗੀ।

Image result for garima abrol
ਇੱਥੇ ਦੱਸ ਦੇਈਏ ਕਿ ਗਰਿਮਾ ਅਬਰੋਲ ਉਸ ਸਮੇਂ ਚਰਚਾ 'ਚ ਆਈ ਸੀ, ਜਦੋਂ ਉਨ੍ਹਾਂ ਨੇ ਆਪਣੇ ਪਤੀ ਮਰਹੂਮ ਸਕੁਐਡਰਨ ਲੀਡਰ ਸਮੀਰ ਅਬਰੋਲ ਲਈ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਕਰ ਦੇਣ ਵਾਲੀ ਕਵਿਤਾ ਸ਼ੇਅਰ ਕੀਤੀ ਸੀ ਕਿ ਉਹ ਆਸਾਮਾਨ ਤੋਂ ਜ਼ਮੀਨ 'ਤੇ ਡਿੱਗੇ। ਹੱਡੀਆਂ ਟੁੱਟ ਗਈਆਂ, ਇਕ ਬਲੈਕ ਬਾਕਸ ਜ਼ਰੂਰ ਮਿਲਿਆ। ਉਹ ਸੁਰੱਖਿਅਤ ਬਾਹਰ ਨਿਕਲੇ ਸਨ ਪਰ ਪੈਰਾਸ਼ੂਟ 'ਚ ਅੱਗ ਲੱਗ ਗਈ। ਇਸ ਦੇ ਨਾਲ ਹੀ ਪਰਿਵਾਰ ਦੇ ਸਾਰੇ ਸੁਪਨੇ ਚੂਰ-ਚੂਰ ਹੋ ਗਏ।

Image result for garima abrol

ਬਸ ਇੰਨਾ ਹੀ ਨਹੀਂ ਗਰਿਮਾ ਨੇ ਇੰਸਟਾਗ੍ਰਾਮ 'ਤੇ ਲਿਖੀ ਗਈ ਆਪਣੀ ਪੋਸਟ 'ਚ ਫੌਜ ਵਿਚ ਇਸਤੇਮਾਲ ਕੀਤੇ ਜਾ ਰਹੇ ਹਥਿਆਰਾਂ ਅਤੇ ਨੌਕਰਸ਼ਾਹੀ ਦੇ ਰਵੱਈਏ 'ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਨੇ ਪੋਸਟ 'ਚ ਲਿਖਿਆ ਸੀ ਕਿ ਅਸੀਂ ਆਪਣੇ ਯੋਧਿਆਂ ਨੂੰ ਬੇਕਾਰ ਹੋ ਚੁੱਕੇ ਹਥਿਆਰ ਲੜਨ ਲਈ ਦੇ ਰਹੇ ਹਾਂ ਅਤੇ ਉਹ ਆਪਣੀ ਦਲੇਰੀ ਅਤੇ ਬਹਾਦਰੀ ਨਾਲ ਇਨ੍ਹਾਂ ਦੇ ਸਹਾਰੇ ਹੀ ਬਿਹਤਰ ਨਤੀਜੇ ਦਿੰਦੇ ਰਹੇ ਹਨ। ਉਨ੍ਹਾਂ ਨੇ ਲਿਖਿਆ ਸੀ ਕਿ ਇਕ ਵਾਰ ਫਿਰ ਇਕ ਸ਼ਹੀਦ ਨੂੰ ਮਾਰਿਆ ਗਿਆ ਹੈ। ਟੈਸਟ ਪਾਇਲਟ ਦੀ ਇਹ ਨੌਕਰੀ ਬੇਰਹਿਮ ਭਰੀ ਹੁੰਦੀ ਹੈ। ਦੂਜਿਆਂ ਨੂੰ ਬਚਾਉਣ ਲਈ ਕਿਸੇ ਹੋਰ ਨੂੰ ਜ਼ੋਖਮ ਚੁੱਕਣਾ ਪੈਂਦਾ ਹੈ।


Tanu

Content Editor

Related News