ਹਿਮਾਚਲ ਦੇ ਬਾਗਬਾਨ ਪਰੇਸ਼ਾਨ, ਇਕ ਤਿਹਾਈ ਕੀਮਤ ''ਚ ਵਿਕ ਰਹੀਆਂ ਹਨ ਸੇਬ ਦੀਆਂ ਪੇਟੀਆਂ : ਪ੍ਰਿਯੰਕਾ

Wednesday, Sep 06, 2023 - 04:23 PM (IST)

ਹਿਮਾਚਲ ਦੇ ਬਾਗਬਾਨ ਪਰੇਸ਼ਾਨ, ਇਕ ਤਿਹਾਈ ਕੀਮਤ ''ਚ ਵਿਕ ਰਹੀਆਂ ਹਨ ਸੇਬ ਦੀਆਂ ਪੇਟੀਆਂ : ਪ੍ਰਿਯੰਕਾ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਹਿਮਾਚਲ ਪ੍ਰਦੇਸ਼ 'ਚ ਅਡਾਨੀ ਸਮੂਹ ਵਲੋਂ ਸੇਬ ਦੀ ਖਰੀਦ ਦਾ ਮੁੱਲ ਜਾਰੀ ਕੀਤੇ ਜਾਣ ਕਾਰਨ ਸੇਬ ਦੀਆਂ ਪੇਟੀਆਂ ਪਹਿਲਾਂ ਦੇ ਮੁਕਾਬਲੇ ਇਕ ਤਿਹਾਈ ਘੱਟ ਕੀਮਤ 'ਚ ਵਿਕ ਰਹੀਆਂ ਹਨ, ਜਿਸ ਕਾਰਨ ਬਾਗਬਾਨ ਪਰੇਸ਼ਾਨ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਲੁੱਟ' ਨੂੰ ਰੋਕਣ ਲਈ ਕੁਝ ਕਰ ਕਿਉਂ ਨਹੀਂ ਰਹੇ ਹਨ?

PunjabKesari

ਉਨ੍ਹਾਂ ਨੇ ਟਵੀਟ ਕੀਤਾ,''ਆਫ਼ ਦੇ ਇਸ ਕਠਿਨ ਦੌਰ 'ਚ ਜਿੱਥੇ ਹਿਮਾਚਲ ਪ੍ਰਦੇਸ਼ ਦੇ ਬਾਗਬਾਨਾਂ 'ਤੇ ਪਹਿਲਾਂ ਤੋਂ ਹੀ ਪਰੇਸ਼ਾਨੀਆਂ ਦਾ ਪਹਾੜ ਟੁੱਟ ਰਿਹਾ ਸੀ, ਪ੍ਰਧਾਨ ਮੰਤਰੀ ਜੀ ਦੇ ਦੋਸਤ ਅਡਾਨੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਕਿਉਂ ਵਧਾ ਰਹੇ ਹਨ?'' ਪ੍ਰਿਯੰਕਾ ਨੇ ਕਿਹਾ ਕਿ ਖ਼ਬਰਾਂ ਅਨੁਸਾਰ ਅਡਾਨੀ ਵਲੋਂ ਖਰੀਦ ਦੀ ਕੀਮਤ ਜਾਰੀ ਕਰਨ ਤੋਂ ਬਾਅਦ ਸੇਬ ਦੀਆਂ ਪੇਟੀਆਂ ਪਹਿਲਾਂ ਦੇ ਮੁਕਾਬਲੇ ਇਕ ਤਿਹਾਈ ਘੱਟ ਕੀਮਤ 'ਚ ਵਿਕ ਰਹੀਆਂ ਹਨ। ਉਨ੍ਹਾਂ ਕਿਹਾ,''ਆਫ਼ਤ ਦੇ ਸਮੇਂ ਅਜਿਹਾ ਕਰਨਾ ਸ਼ਰਮਨਾਕ ਹੈ। ਜਿੱਥੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਮਦਦ ਦੀ ਲੋੜ ਹੈ, ਉੱਥੇ ਉਨ੍ਹਾਂ ਨੂੰ ਤੋੜਿਆ ਜਾ ਰਿਹਾ ਹੈ।'' ਪ੍ਰਿਯੰਕਾ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਜੀ ਇਸ ਲੁੱਟ ਨੂੰ ਰੋਕਣ ਲਈ ਕੁਝ ਕਰ ਕਿਉਂ ਨਹੀਂ ਰਹੇ? ਅਡਾਨੀ ਸਮੂਹ ਦੀ ਇਸ ਮਾਮਲੇ 'ਤੇ ਵੀ ਪ੍ਰਤੀਕਿਰਿਆ ਨਹੀਂ ਆਈ ਹੈ। ਹਿਮਾਚਲ ਪ੍ਰਦੇਸ਼ 'ਚ ਹਾਲ ਦੇ ਦਿਨਾਂ 'ਚ ਭਾਰੀ ਮੀਂਹ ਕਾਰਨ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News