ਕੂੜਾ ਪ੍ਰਬੰਧਨ ''ਤੇ NGT ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ 19 ਨਵੰਬਰ ਨੂੰ ਹੋਵੇਗੀ

Thursday, Nov 14, 2019 - 06:00 PM (IST)

ਕੂੜਾ ਪ੍ਰਬੰਧਨ ''ਤੇ NGT ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ 19 ਨਵੰਬਰ ਨੂੰ ਹੋਵੇਗੀ

ਨਵੀਂ ਦਿੱਲੀ— ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵਲੋਂ ਠੋਸ ਕੂੜਾ ਪ੍ਰਬੰਧਨ ਨਿਯਮ, 2016 ਦੀ ਪਾਲਣਾ ਦੇ ਮੁੱਦੇ ਨੂੰ ਦੇਖਣ ਲਈ ਗਠਿਤ ਕਮੇਟੀ ਦੀ ਪਹਿਲੀ ਬੈਠਕ 19 ਨਵੰਬਰ ਨੂੰ ਹੋਵੇਗੀ। ਕਮੇਟੀ 'ਚ ਨੀਤੀ ਕਮਿਸ਼ਨ ਦੇ ਉੱਪ ਪ੍ਰਧਾਨ ਦੇ ਪ੍ਰਤੀਨਿਧੀ, ਸ਼ਹਿਰ ਵਿਕਾਸ ਮੰਤਰਾਲੇ, ਜਲ ਸ਼ਕਤੀ ਮੰਤਰਾਲੇ, ਰਾਸ਼ਟਰੀ ਸਵੱਛ ਗੰਗਾ ਮਿਸ਼ਨ, ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੇ ਸਕੱਤਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਚੇਅਰਮੈਨ ਅਤੇ ਈ-ਮਾਰਕੀਟ ਪਲੇਸ ਪੋਰਟਲ ਦੇ ਸੀ.ਈ.ਓ. ਹੋਣਗੇ।

ਦੁਪਹਿਰ 3 ਵਜੇ ਹੋਵੇਗੀ ਬੈਠਕ
ਬੈਠਕ ਨੀਤੀ ਕਮਿਸ਼ਨ ਭਵਨ 'ਚ ਦੁਪਹਿਰ 3 ਵਜੇ ਹੋਵੇਗੀ। ਇਹ ਐੱਨ.ਜੀ.ਟੀ. ਦੇ ਨਿਰਦੇਸ਼ ਅਨੁਸਾਰ ਆਯੋਜਿਤ ਕੀਤੀ ਜਾਵੇਗੀ। ਸੀ.ਪੀ.ਸੀ.ਬੀ. ਦੇ ਅੰਕੜਿਆਂ ਦੇ ਆਧਾਰ 'ਤੇ ਐੱਨ.ਜੀ.ਟੀ. ਨੇ ਪਾਇਆ ਸੀ ਕਿ ਅਜਿਹੇ 4 ਹਜ਼ਾਰ ਸਥਾਨ ਹਨ, ਜਿੱਥੇ ਕੂੜਾ ਸੁੱਟਿਆ ਜਾਂਦਾ ਹੈ ਅਤੇ ਜਿੱਥੇ ਐੱਨ.ਜੀ.ਟੀ. ਦੇ ਨਿਯਮਾਂ ਅਤੇ ਆਦੇਸ਼ਾਂ ਦੇ ਅਧੀਨ ਤੁਰੰਤ ਸੁਧਾਰ ਦੀ ਜ਼ਰੂਰਤ ਹੈ। ਇਨ੍ਹਾਂ ਥਾਂਵਾਂ 'ਤੇ ਕੂੜਾ ਸੁੱਟੇ ਜਾਣ ਨਾਲ ਵਾਤਾਵਰਣ ਅਤੇ ਲੋਕਾਂ ਦੀ ਸਿਹਤ 'ਤੇ ਹਾਨੀਕਾਰਕ ਪ੍ਰਭਾਵ ਪੈ ਰਿਹਾ ਹੈ।


author

DIsha

Content Editor

Related News