3 ਸਾਲਾ ਬੱਚੇ ਦੇ ਸ਼ਾਟ ਦੇਖ ਗਾਂਗੁਲੀ ਸਣੇ ਕਈ ਕ੍ਰਿਕਟਰਾਂ ਦੇ ਉੱਡੇ ਹੋਸ਼, ਸੌਰਵ ਨੇ ਦਿੱਤਾ ਵੱਡਾ ਤੋਹਫਾ (Video)

03/12/2020 7:03:53 PM

ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦ ਬੇਹਲਾ ਇਲਾਕੇ ਦੇ ਮੁਚੀਪਾੜਾ ਦਾ ਰਹਿਣ ਵਾਲਾ ਇਕ 3 ਸਾਲ ਦੇ ਛੋਟੇ ਬੱਚੇ ਨੇ ਆਪਣੇ ਕ੍ਰਿਕਟ ਖੇਡਣ ਦੇ ਅੰਦਾਜ਼ ਨਾਲ ਕਈ ਧਾਕੜ ਕ੍ਰਿਕਟਰਾਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ। ਇੰਨਾ ਹੀ ਨਹੀਂ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਤਾਂ ਉਸ ਘਰ ਮਿਲਣ ਹੀ ਪਹੁੰਚ ਗਏ। ਇਸ ਦੇ ਨਾਲ ਹੀ ਸ਼ਾਹਿਦ ਦੀ ਖੋਜ ਇੰਗਲੈਂਡ ਦੇ ਕਪਤਾਨ ਮਾਈਕਲ ਵਾਨ, ਕੇਵਿਨ ਪੀਟਰਸਨ ਸਣੇ ਵਿਰਾਟ ਕੋਹਲੀ ਨੇ ਵੀ ਕੀਤੀ ਅਤੇ ਉਸ ਦੀ ਵੀਡੀਓ ਦੇਖ ਟਵੀਟ ਵੀ ਕੀਤਾ। ਬੱਲੇਬਾਜ਼ੀ ਦਾ ਅੰਦਾਜ਼ ਅਜਿਹਾ ਕਿ ਤੁਸੀਂ ਹੈਰਾਨ ਰਹਿ ਜਾਵੋਗੇ। ਸ਼ਾਟ ਦੀ ਰਫਤਾਰ ਅਜਿਹੀ ਕਿ ਪਲਕ ਝਪਦਿਆਂ ਹੀ ਗੇਂਦ ਬਾਊਂਡਰੀ ਲਾਈਨ ਪਾਰ ਕਰ ਜਾਵੇ। ਇਸ ਜ਼ਬਰਦਸਤ ਹੁਨਰ ਨੂੰ ਦੇਖ ਸਟੀਵ ਵਾ ਆਪਣੀ ਆਗਾਮੀ ਕਿਤਾਬ ਵਿਚ ਪੂਰਾ ਅਧਿਆਏ ਇਸ ਵੰਡਰ ਕਿਡ 'ਤੇ ਲਿੱਖ ਰਹੇ ਹਨ। ਸੌਰਵ ਗਾਂਗੁਲੀ ਨੇ ਤਾਂ ਹੋਰ ਵੀ ਵੱਡਾ ਤੋਹਫਾ ਦਿੰਦਿਆਂ ਆਪਣੀ ਕ੍ਰਿਕਟ ਅਕੈਡਮੀ ਵਿਚ ਹੀ ਦਾਖਲਾ ਦੇ ਦਿੱਤਾ ਹੈ।

View this post on Instagram

WHAT?!?!?!?!?! Get him in your squad, @virat.kohli! Can you pick him?!?! 😱

A post shared by Kevin Pietersen (@kp24) on

ਦਰਅਸਲ, 'ਵੰਡਰ ਕਿੱਡ' ਦੇ ਨਾਂ ਤੋਂ ਮਸ਼ਹੂਰ 3 ਸਾਲ ਦੇ ਸ਼ੇਖ ਸ਼ਾਹਿਦ ਆਪਣੀ ਅਸਾਧਾਰਣ ਬੱਲੇਬਾਜ਼ੀ ਨਾਲ ਸੋਸ਼ਲ ਮੀਡੀਆ 'ਤੇ ਧੂਮ ਮਚਾ ਚੁੱਕੇ ਹਨ। ਇੰਨੀ ਘੱਟ ਉਮਰ ਵਿਚ ਉਸਦੇ ਸ਼ਾਟ ਅਤੇ ਫਾਲੋਥਰੋਅ ਦੇਖ ਦੁਨੀਆ ਭਰ ਦੇ ਧਾਕੜ ਕ੍ਰਿਕਟਰ ਹੈਰਾਨ ਰਹਿ ਗਏ ਹਨ। ਹੁਣ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਲੋਕ ਪ੍ਰਸਿੱਧ ਗੇਮ ਸ਼ੋਅ 'ਦਾਦਾਗਿਰੀ ਅਨਲਿਮਿਟਡ' ਵਿਚ ਖਾਸ ਮਿਹਮਾਨ ਦੇ ਰੂਪ 'ਚ ਸ਼ੇਖ ਸ਼ਾਹਿਦ ਨੂੰ ਸੱਦਾ ਦਿੱਤਾ ਹੈ। ਗਾਂਗੁਲੀ ਦੇ ਇਸ ਟੀ. ਵੀ. ਗੇਮ ਸ਼ੋਅ ਦੇ ਸੀਜ਼ਨ 8 ਵਿਚ ਸ਼ਾਹਿਦ ਨਜ਼ਰ ਆਉਣਗੇ।

ਗਾਂਗੁਲੀ ਦੀਆਂ ਗੇਂਦਾਂ 'ਤੇ ਖੇਡੀਆਂ ਕਰਾਰੀਆਂ ਸ਼ਾਟਾਂ
PunjabKesari

ਗੇਮ ਸ਼ੋਅ ਦੇ ਲਈ ਸਟੇਜ 'ਤੇ ਪਹੁੰਚੇ ਸ਼ਾਹਿਦ ਨਾਲ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੈਡੋਅ ਪ੍ਰੈਕਟਿਸ ਕਰ ਕੇ ਦਿਖਾਉਣ ਲਈ ਕਿਹਾ। ਇਸ ਤੋਂ ਬਾਅਦ ਸੌਰਵ ਬੋਲੇ, ਹੁਣ ਤੁਸੀਂ ਬੱਲੇਬਾਜ਼ੀ ਕਰੋ, ਮੈਂਦ ਗੇਂਦਾਂ ਸੁੱਟਦਾ ਹਾਂ। ਸ਼ੁਰੂਆਤੀ 3 ਗੇਂਦਾਂ 'ਤੇ ਸ਼ਾਹਿਦ ਨੇ ਕੋਈ ਸ਼ਾਟ ਨਹੀਂ ਲਗਾਇਆ। ਇਸ ਤੋਂ ਬਾਅਦ ਸੌਰਵ ਨੇ ਉਸ ਨੂੰ ਕਿਹਾ ਕਿ ਸ਼ਾਟ ਮਾਰੋ, ਮੈਂ ਤੁਹਾਡੀ ਬੱਲੇਬਾਜ਼ੀ ਦੇਖਣਾ ਚਾਹੁੰਦਾ ਹਾਂ। ਫਿਰ ਤਾਂ ਸ਼ਾਹਿਦ ਰੁਕੇ ਹੀ ਨਹੀਂ। ਉਸ ਨੇ ਸੌਰਵ ਦੀਆਂ ਗੇਂਦਾਂ 'ਤੇ ਕਈ ਕਰਾਰੇ ਸ਼ਾਟ ਲਗਾਏ। ਸ਼ਾਹਿਦ ਦੀ ਅਜਿਹੀ ਬੱਲੇਬਾਜ਼ ਦੇਖ ਸੌਰਵ ਹੈਰਾਨ ਰਹਿ ਗਏ। ਸੌਰਵ ਨੇ ਸ਼ਾਹਿਦ ਦੇ ਨਾਲ ਸੌਰਵ ਨੇ 1 ਘੰਟੇ ਤਕ ਸਮਾਂ ਬਿਤਾਇਆ। ਇਸ ਐਪੀਸੋਡ ਦਾ ਪ੍ਰਸਾਰਣ ਜਲਦੀ ਹੋਵੇਗਾ। ਦੱਸ ਦਈਏ ਕਿ ਦਾਦਾਗਿਰੀ ਅਨਲਿਮਿਟਡ ਬੰਗਲਾ ਗੇਮ ਸ਼ੋਅ ਹੈ, ਜਿਸ ਦਾ ਹੋਸਟ ਸੌਰਵ ਗਾਂਗੁਲੀ ਹੈ।

ਸਟੀਵ ਵਾ ਵੀ ਪਹੁੰਚੇ ਘਰ ਮਿਲਣ
PunjabKesari

ਸ਼ੇਖ ਸ਼ਾਹਿਦ ਦੇ ਮੁਰੀਦਾਂ ਵਿਚ ਆਸਟਰੇਲੀਆ ਦੇ ਮਹਾਨ ਕਪਤਾਨ ਸਟੀਵ ਵਾ ਵੀ ਸ਼ਾਮਲ ਹਨ। ਸਟੀਵ ਵਾ ਤਾਂ ਪਿਛਲੇ ਦਿਨ੍ਹੀ ਕੋਲਕਾਤਾ ਸਥਿਤ ਸ਼ਾਹਿਦ ਦੇ ਘਰ ਉਸ ਨੂੰ ਮਿਲਣ ਪਹੁੰਚ ਗਏ। ਦਿਲਚਸਪ ਗੱਲ ਇਹ ਹੈ ਕਿ ਸਟੀਵ ਵਾ ਆਗਾਮੀ ਕਿਤਾਬ ਵਿਚ ਸ਼ਾਹਿਦ ਦਾ ਪੂਰਾ ਅਧਿਅਏ ਲਿਖ ਰਹੇ ਹਨ।


Related News