ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਰਿਆਣਾ ਦੇ 4 ਵਿਧਾਇਕ, ਸਰਕਾਰ ਨੇ ਵਧਾਈ ਸੁਰੱਖਿਆ

Saturday, Jul 09, 2022 - 02:05 PM (IST)

ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਰਿਆਣਾ ਦੇ 4 ਵਿਧਾਇਕ, ਸਰਕਾਰ ਨੇ ਵਧਾਈ ਸੁਰੱਖਿਆ

ਚੰਡੀਗੜ੍ਹ/ਹਰਿਆਣਾ– ਹਰਿਆਣਾ ਦੇ ਵਿਧਾਇਕ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਇਕ ਤੋਂ ਬਾਅਦ ਇਕ 4 ਵਿਧਾਇਕਾਂ ਨੂੰ ਮਿਲੀ ਜਬਰੀ ਵਸੂਲੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਭਰੀ ਕਾਲ ਆ ਚੁੱਕੇ ਹਨ। ਵਿਧਾਇਕਾਂ ਨੂੰ ਕਾਲ ਜ਼ਰੀਏ ਮਿਲੀ ਧਮਕੀ ਪੁਲਸ ਲਈ ਚੁਣੌਤੀ ਬਣ ਗਈ ਹੈ। ਸਰਕਾਰ ਨੇ ਚਾਰੋਂ ਵਿਧਾਇਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਜਾਂਚ ਦਾ ਜ਼ਿੰਮਾ ਸਪੈਸ਼ਟ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਸੌਂਪਿਆ ਹੈ। ਜਲਦ ਹੀ ਧਮਕੀ ਦੇਣ ਵਾਲੇ ਸਲਾਖਾਂ ਦੇ ਪਿੱਛੇ ਹੋਣਗੇ। ੍

ਇਹ ਵੀ ਪੜ੍ਹੋ- ਓਮੀਕ੍ਰੋਨ ਦੇ ਸਬ-ਵੈਰੀਐਂਟ ਦਾ ਖ਼ਤਰਾ; ਸਿਰਫ 5 ਫ਼ੀਸਦੀ ਨੇ ਹੀ ਲਗਵਾਈ ਕੋਰੋਨਾ ਦੀ ਬੂਸਟਰ ਡੋਜ਼

ਓਧਰ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਪੂਰੇ ਘਟਨਾਕ੍ਰਮ ਦਾ ਫੀਡਬੈਕ ਲਿਆ ਹੈ। ਸਪੀਕਰ ਗਿਆਨ ਚੰਦ ਗੁਪਤਾ ਨੇ ਵੀ ਮਾਮਲੇ ਨੂੰ ਆਪਣੇ ਧਿਆਨ ’ਚ ਲੈਂਦੇ ਹੋਏ ਪੁਲਸ, ਗ੍ਰਹਿ ਵਿਭਾਗ ਅਤੇ ਖ਼ੁਫੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਦੱਸ ਦੇਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੈਦਾ ਹੋਏ ਖ਼ੌਫ ਦੇ ਮਾਹੌਲ ਨੂੰ ਗੈਂਗਸਟਰ ਹਰਿਆਣਾ ’ਚ ਵੀ ਕਾਇਮ ਕਰਨ ਦੀ ਫਿਰਾਕ ਵਿਚ ਹਨ।

ਵਿਧਾਇਕਾਂ ਦੀ ਸੁਰੱਖਿਆ ਵਧਾਈ ਗਈ-

ਸਫੀਦੋਂ ਤੋਂ ਕਾਂਗਰਸ ਵਿਧਾਇਕ ਸੁਭਾਸ਼ ਗਾਂਗੋਲੀ ਦੀ ਸੁਰੱਖਿਆ ’ਚ 2 ਪੁਲਸ ਕਰਮੀ ਅਤੇ ਇਕ ਰਾਈਡਰ ਤਾਇਨਾਤ।
ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਦੀ ਸੁਰੱਖਿਆ ’ਚ 6 ਪੁਲਸ ਕਰਮੀ।
ਸੋਹਨਾ ਤੋਂ ਭਾਜਪਾ ਵਿਧਾਇਕ ਸੰਜੇ ਸਿੰਘ ਦੀ ਸੁਰੱਖਿਆ ’ਚ 3 ਤੋਂ 4 ਪੁਲਸ ਕਰਮੀ।
ਸਢੌਰਾ ਤੋਂ ਕਾਂਗਰਸ ਵਿਧਾਇਕ ਰੇਣੂ ਬਾਲਾ ਦੀ ਸੁਰੱਖਿਆ ’ਚ 3 ਪੁਲਸ ਕਰਮੀ ਤਾਇਨਾਤ ਕਰਨ ਦੇ ਆਦੇਸ਼।

ਇਹ ਵੀ ਪੜ੍ਹੋ- ਅਮਰਨਾਥ ’ਚ ਬੱਦਲ ਫਟਣ ਮਗਰੋਂ ਤਬਾਹੀ ਦੀਆਂ ਤਸਵੀਰਾਂ, ਟੈਂਟਾਂ ਸਮੇਤ ਵਹਿ ਗਏ ਕਈ ਲੋਕ

ਦੁਬਈ ਅਤੇ ਸਥਾਨਕ ਨੰਬਰਾਂ ਤੋਂ ਆ ਰਹੇ ਧਮਕੀ ਭਰੇ ਫੋਨ ਕਾਲ-

ਵਿਧਾਇਕਾਂ ਨੂੰ ਧਮਕੀ ਅਤੇ ਜਬਰੀ ਵਸੂਲੀ ਦੇ ਫੋਨ ਕਾਲ ਦੁਬਈ ਅਤੇ ਸਥਾਨਕ ਨੰਬਰਾਂ ਤੋਂ ਵਟਸਐਪ ਕਾਲ ਕਰ ਕੇ ਦਿੱਤੀ ਜਾ ਰਹੀ ਹੈ। ਗੁਰੂਗ੍ਰਾਮ ਦੇ ਸੋਹਨਾ ਤੋਂ ਭਾਜਪਾ ਵਿਧਾਇਕ  ਸੰਜੇ ਸਿੰਘ, ਸੰਢੌਰਾ ਤੋਂ ਕਾਂਗਰਸ ਵਿਧਾਇਕ ਰੇਣੂ ਬਾਲਾ ਨੂੰ ਬੀਤੀ 25 ਜੂਨ ਅਤੇ ਸੋਨੀਪਤ ਤੋਂ ਵਿਧਾਇਕ ਸੁਰਿੰਦਰ ਪੰਵਾਰ ਨੂੰ 3 ਦਿਨ ਪਹਿਲਾਂ ਧਮਕੀ ਭਰੀ ਕਾਲ ਆਈ। ਉੱਥੇ ਹੀ ਸਫੀਦੋਂ ਤੋਂ ਕਾਂਗਰਸ  ਵਿਧਾਇਕ ਸੁਭਾਸ਼ ਗਾਂਗੋਲੀ ਨੂੰ ਸ਼ੁੱਕਰਵਾਰ ਨੂੰ ਵਟਸਐਪ ਕਾਲ ਅਤੇ ਸੰਦੇਸ਼ ਭੇਜ ਕੇ ਜਬਰੀ ਵਸੂਲੀ ਮੰਗੀ ਗਈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਤੋਂ ਗੋਲਡੀ ਬਰਾੜ ਦੇ ਨਾਂ ਤੋਂ 5 ਲੱਖ ਰੁਪਏ ਮੰਗੇ ਗਏ। ਵਿਧਾਇਕ ਨੂੰ ਕਾਲ ਕਰਨ ਵਾਲਿਆਂ ਨੇ ਖ਼ੁਦ ਨੂੰ ਬਰਾੜ ਦਾ ਗੁਰਗਾ ਦੱਸਿਆ। ਵਿਧਾਇਕਾਂ ਨੂੰ ਆਏ ਧਮਕੀ ਭਰੇ ਫੋਨ ਕਾਲ ਨੂੰ ਪੁਲਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪੁਲਸ ਸੂਤਰਾਂ ਮੁਤਾਬਕ ਜਿਨ੍ਹਾਂ ਨੰਬਰਾਂ ਤੋਂ ਵਟਸਐਪ ਕਾਲ ਆਈਆਂ ਹਨ, ਉਹ ਪਾਕਿਸਤਾਨ ਜਾਂ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਸੰਚਾਲਤ ਹੋ ਰਹੇ ਹਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਹਰਿਆਣਾ ਬਣਾਵੇਗਾ ਵੱਖਰੀ ਵਿਧਾਨ ਸਭਾ, ਕੇਂਦਰ ਵੱਲੋਂ ਚੰਡੀਗੜ੍ਹ ’ਚ ਵਾਧੂ ਜ਼ਮੀਨ ਦੇਣ ਦਾ ਐਲਾਨ


author

Tanu

Content Editor

Related News