ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ
Tuesday, May 02, 2023 - 09:56 AM (IST)
ਨਵੀਂ ਦਿੱਲੀ- ਦਿੱਲੀ ਦੀ ਰੋਹਿਣੀ ਅਦਾਲਤ 'ਚ ਗੋਲੀਬਾਰੀ ਮਾਮਲੇ 'ਚ ਜੇਲ੍ਹ 'ਚ ਬੰਦ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਤਿਹਾੜ ਜੇਲ੍ਹ 'ਚ ਵਿਰੋਧੀ ਗੈਂਗ ਦੇ ਮੈਂਬਰਾਂ ਨੇ ਕਤਲ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਮੁਤਾਬਕ ਟਿੱਲੂ ਤਾਜਪੁਰੀਆ ਨੂੰ ਤੁਰੰਤ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ 'ਤੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਵਾਰਸਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ
ਵਧੀਕ ਡੀ. ਸੀ. ਪੀ. ਅਕਸ਼ਤ ਕੌਸ਼ਲ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਤਿਹਾੜ ਜੇਲ੍ਹ ਤੋਂ DDU ਹਸਪਤਾਲ ਲਿਆਂਦੇ ਗਏ ਦੋ ਅੰਡਰ ਟਰਾਇਲ ਕੈਦੀਆਂ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਵਿਚੋਂ ਇਕ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਨੂੰ ਬੇਹੋਸ਼ੀ ਦੀ ਹਾਲਤ 'ਚ ਲਿਆਂਦਾ ਗਿਆ ਸੀ। ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਹੋਰ ਵਿਅਕਤੀ ਰੋਹਿਤ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਪੁਲਸ ਨੇ ਦੱਸਿਆ ਕਿ ਜੇਲ੍ਹ ਨੰਬਰ-8 'ਚ ਬੰਦ ਯੋਗੇਸ਼ ਟੁੰਡਾ ਨਾਂ ਦੇ ਕੈਦੀ ਅਤੇ ਵਿਰੋਧੀ ਗਿਰੋਹ ਦੇ ਹੋਰ ਮੈਂਬਰਾਂ ਨੇ ਜੇਲ੍ਹ ਨੰਬਰ- 9 'ਚ ਬੰਦ ਟਿੱਲੂ 'ਤੇ ਲੋਹੇ ਦੀ ਗਰਿੱਲ ਨਾਲ ਹਮਲਾ ਕਰ ਦਿੱਤਾ। ਅਧਿਕਾਰੀ ਨੇ ਕਿਹਾ ਯੋਗੇਸ਼ ਉਰਫ਼ ਟੁੰਡਾ ਅਤੇ ਦੀਪਕ ਉਰਫ਼ ਤੇਟਰ ਨੇ ਵਾਰਡ ਦੀਆਂ ਲੋਹੇ ਦੀਆਂ ਗਰਿੱਲਾਂ ਨੂੰ ਤੋੜ ਕੇ ਟਿੱਲੂ ਤਾਜਪੁਰੀਆ 'ਤੇ ਹਮਲਾ ਕੀਤਾ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕਸ਼ਮੀਰ 'ਚ ਦਿਨੋਂ-ਦਿਨ ਵੱਧ ਰਹੀ ਸੈਲਾਨੀਆਂ ਦੀ ਗਿਣਤੀ, ਬਣ ਰਿਹੈ ਲੋਕਾਂ ਦਾ ਪਸੰਦੀਦਾ ਸਥਾਨ
ਦੱਸ ਦੇਈਏ ਕਿ ਪਿਛਲੇ ਸਾਲ 24 ਸਤੰਬਰ ਨੂੰ ਰੋਹਿਣੀ ਕੋਰਟ ਨੰਬਰ 207 'ਚ ਦੋ ਸ਼ੂਟਰਾਂ ਨੇ ਗੋਲੀ ਮਾਰ ਕੇ ਜਤਿੰਦਰ ਗੋਗੀ ਦਾ ਕਤਲ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਸੀ ਕਿ ਰੋਹਿਣੀ ਗੋਲੀਕਾਂਡ ਤੋਂ ਇਕ ਦਿਨ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਉਮੰਗ ਅਤੇ ਜਗਦੀਪ ਨੇ ਮੁਰਥਲ 'ਚ ਰਾਕੇਸ਼ ਤਾਜਪੁਰੀਆ ਨਾਮੀ ਇਕ ਬਦਮਾਸ਼ ਤੋਂ ਹਥਿਆਰ ਲਏ ਸਨ। ਫਿਰ ਉਸੇ ਦਿਨ ਉਮੰਗ ਅਤੇ ਜਗਦੀਪ ਨੇ ਏਮਜ਼ ਦੇ ਨੇੜੇ ਇਕ ਵਿਅਕਤੀ ਤੋਂ ਵਕੀਲਾਂ ਦੀ ਡਰੈੱਸ ਲੈ ਲਈ। ਇਸ ਦੌਰਾਨ ਟਿੱਲੂ ਜੇਲ੍ਹ ਤੋਂ ਵਟਸਐਪ ਕਾਲਾਂ ਰਾਹੀਂ ਲਗਾਤਾਰ ਦੋਵਾਂ ਦੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ- ਅਯਾਨ ਨੇ ਕਰ ਵਿਖਾਇਆ ਕਮਾਲ, 10 ਸਾਲ ਦੀ ਉਮਰ 'ਚ 10ਵੀਂ ਜਮਾਤ ਪਾਸ ਕਰ ਰਚਿਆ ਇਤਿਹਾਸ