ਇਕ ਲੱਖ ਦਾ ਇਨਾਮੀ ਗੈਂਗਸਟਰ ਗ੍ਰਿਫ਼ਤਾਰ, 2 ਸਾਲਾਂ ਤੋਂ ਚੱਲ ਰਿਹਾ ਸੀ ਫਰਾਰ

Saturday, Mar 02, 2024 - 06:22 PM (IST)

ਇਕ ਲੱਖ ਦਾ ਇਨਾਮੀ ਗੈਂਗਸਟਰ ਗ੍ਰਿਫ਼ਤਾਰ, 2 ਸਾਲਾਂ ਤੋਂ ਚੱਲ ਰਿਹਾ ਸੀ ਫਰਾਰ

ਜੈਪੁਰ (ਵਾਰਤਾ)- ਰਾਜਸਥਾਨ 'ਚ ਐਂਟੀ ਗੈਂਗਸਟਰ ਟਾਸਕ ਫ਼ੋਰਸ (ਏ.ਜੀ.ਟੀ.ਐੱਫ.) ਨੇ ਕਤਲ, ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੀ ਤਸਕਰੀ, ਪੁਲਸ, ਆਮ ਲੋਕਾਂ 'ਤੇ ਗੋਲੀਬਾਰੀ ਦੇ ਮਾਮਲਿਆਂ 'ਚ ਲੋੜੀਂਦੇ ਇਕ ਲੱਖ ਰੁਪਏ ਦੇ ਇਨਾਮੀ ਗੈਂਗਸਟਰ ਨੂੰ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਜੀ.ਟੀ.ਐੱਫ. ਅਤੇ ਅਪਰਾਧ) ਦਿਨੇਸ਼ ਐੱਮ.ਐੱਨ. ਨੇ ਦੱਸਿਆ ਕਿ ਏ.ਜੀ.ਟੀ.ਐੱਫ. ਵਲੋਂ ਪ੍ਰਦੇਸ਼ 'ਚ ਗੈਂਗਸਟਰਾਂ ਵਿਰੁੱਧ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਅਧੀਨ ਸ਼ਨੀਵਾਰ ਨੂੰ ਇਕ ਲੱਖ ਰੁਪਏ ਦੇ ਇਨਾਮੀ ਗੈਂਗਸਟਰ ਸੁਮਿਤ ਮਾਂਜੂ ਵਾਸੀ ਖਿਦਰਤ ਥਾਣਾ ਬਾਪ ਜ਼ਿਲ੍ਹਾ ਫਲੌਦੀ ਨੂੰ ਚਿਤੌੜਗੜ੍ਹ ਜ਼ਿਲ੍ਹੇ 'ਚ ਸਾਂਵਲੀਆ ਸੇਠ ਮੰਦਰ ਤੋਂ ਫੜਨ 'ਚ ਸਫ਼ਲਤਾ ਮਿਲੀ। ਸ਼੍ਰੀ ਐੱਮ.ਐੱਨ. ਨੇ ਦੱਸਿਆ ਕਿ ਸ਼ਾਤਿਰ ਗੈਂਗਸਟਰ ਸੁਮਿਤ ਵਿਰੁੱਧ ਥਾਣਾ ਮੰਡੌਰ ਜੋਧਪੁਰ ਪੂਰਬ, ਡਾਗਿਆਵਾਸ ਜੋਧੁਰ, ਸੇਂਦਡਾ ਜ਼ਿਲ੍ਹਾ ਬਿਆਵਰ, ਸ਼ਿਵਪੁਰਾ ਅਤੇ ਰਾਏਪੁਰ ਜ਼ਿਲ੍ਹਾ ਪਾਲੀ 'ਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਆਰਮਜ਼ ਐਕਟ, ਪੁਲਸ ਮੁਲਾਜ਼ਮਾਂ ਅਤੇ ਆਮ ਜਨਤਾ 'ਤੇ ਫਾਇਰਿੰਗ ਕਰ ਕੇ ਜਾਨਲੇਵਾ ਹਮਲਾ ਅਤੇ ਕਤਲ ਦੇ 6 ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਚਾਰ 'ਚ ਇਹ ਲੋੜੀਂਦਾ ਹੈ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਰਾਜਨੀਤੀ ਤੋਂ ਲਿਆ ਸੰਨਿਆਸ

ਉਨ੍ਹਾਂ ਦੱਸਿਆ ਕਿ ਗੰਭੀਰ ਅਪਰਾਧਕ ਮਾਮਲਿਆਂ 'ਚ 2 ਸਾਲ ਤੋਂ ਫਰਾਰ ਚੱਲ ਰਹੇ ਮੋਸਟ ਵਾਂਟੇਡ ਗੈਂਗਸਟਰ ਸੁਮਿਤ ਮਾਂਜੂ ਨੂੰ ਗ੍ਰਿਫ਼ਤਾਰੀ ਲਈ ਅਗਸਤ 'ਚ ਪੁਲਸ ਹੈੱਡ ਕੁਆਰਟਰ ਤੋਂ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਇਕ ਸਾਥੀ ਹਨੂੰਮਾਨ ਟੂਟਾ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਬਦਮਾਸ਼ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਕਾਫ਼ੀ ਸਾਲਾਂ ਤੋਂ ਸ਼ਾਮਲ ਸੀ ਅਤੇ ਮੇਵਾੜ ਤੋਂ ਡੋਡਾ ਚੂਰਾ ਅਤੇ ਅਫ਼ੀਮ ਲਿਆ ਕੇ ਮਾਰਵਾੜ ਖੇਤਰ 'ਚ ਸਪਲਾਈ ਕਰ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News