ਬਸਪਾ ਨੇਤਾ ਦੇ ਕਤਲ ਮਾਮਲੇ ''ਚ ਗ੍ਰਿਫ਼ਤਾਰ ਗੈਂਗਸਟਰ ਪੁਲਸ ਮੁਕਾਬਲੇ ''ਚ ਢੇਰ

Monday, Sep 23, 2024 - 12:31 PM (IST)

ਬਸਪਾ ਨੇਤਾ ਦੇ ਕਤਲ ਮਾਮਲੇ ''ਚ ਗ੍ਰਿਫ਼ਤਾਰ ਗੈਂਗਸਟਰ ਪੁਲਸ ਮੁਕਾਬਲੇ ''ਚ ਢੇਰ

ਚੇਨਈ (ਵਾਰਤਾ)- ਤਾਮਿਲਨਾਡੂ 'ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸੂਬਾ ਪ੍ਰਧਾਨ ਆਰਮਸਟ੍ਰਾਂਗ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਬਦਨਾਮ ਗੈਂਗਸਟਰ 'ਸਿਜਿੰਗ' ਰਾਜਾ ਸੋਮਵਾਰ ਸਵੇਰੇ ਪੁਲਸ ਨਾਲ ਮੁਕਾਬਲੇ 'ਚ ਮਾਰਿਆ ਗਿਆ। ਰਾਜਾ ਨੂੰ ਐਤਵਾਰ ਸ਼ਾਮ ਨੂੰ ਆਂਧਰਾ ਪ੍ਰਦੇਸ਼ 'ਚ ਉਸ ਦੇ ਟਿਕਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਆਰਮਸਟ੍ਰਾਂਗ ਦੇ ਕਤਲ ਦੇ ਮਾਮਲੇ ਵਿਚ ਸ਼ਹਿਰ ਲਿਆਂਦਾ ਜਾ ਰਿਹਾ ਸੀ। ਪੁਲਸ ਹੈੱਡਕੁਆਰਟਰ ਤੋਂ ਪ੍ਰਾਪਤ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੁਆਂਢੀ ਰਾਜ 'ਚ ਉਸ ਦੇ ਟਿਕਾਣੇ ਦਾ ਪਤਾ ਲਗਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਵਾਲੀ ਇਕ ਵਿਸ਼ੇਸ਼ ਪੁਲਸ ਟੀਮ ਉਸ ਨੂੰ ਪੁੱਛ-ਗਿੱਛ ਕਰਨ ਲਈ ਸ਼ਹਿਰ ਲਿਜਾ ਰਹੀ ਸੀ, ਉਦੋਂ ਉਸ ਨੇ ਈ.ਸੀ.ਆਰ. ਸਟ੍ਰੈਚ 'ਤੇ ਉਪ ਗਨਰੀ ਨੀਲਾਂਕਰਈ 'ਚ ਪੁਲਸ 'ਤੇ ਹਮਲਾ ਕਰਨ ਤੋਂ ਬਾਅਦ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਵਿਸ਼ੇਸ਼ ਟੀਮ ਨੇ ਆਤਮਰੱਖਿਆ 'ਚ ਗੋਲੀ ਚਲਾਈ, ਜਿਸ ਨਾਲ ਉਹ ਮੌਕੇ 'ਤੇ ਹੀ ਮਾਰਿਆ ਗਿਆ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।

PunjabKesari

ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ

ਆਰਮਸਟ੍ਰਾਂਗ ਕਤਲਕਾਂਡ 'ਚ ਇਹ ਦੂਜਾ ਮੁਕਾਬਲਾ ਹੈ, ਇਸ ਤੋਂ ਪਹਿਲਾਂ ਜੁਲਾਈ 'ਚ ਮੁੱਖ ਦੋਸ਼ਈ ਥਿਰੂਵੇਂਗਦਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਾਜਾ ਇਸ ਮਾਮਲੇ 'ਚ ਗ੍ਰਿਫ਼ਤਾਰ ਹੋਣ ਵਾਲਾ 29ਵਾਂ ਦੋਸ਼ੀ ਸੀ। ਦੱਸਣਯੋਗ ਹੈ ਕਿ ਘਟਨਾ ਦੇ ਤਿੰਨ ਮਹੀਨੇ ਤੋਂ ਵੱਧ ਸਮੇਂ ਬਾਅਦ ਆਰਮਸਟ੍ਰਾਂਗ ਕਤਲਕਾਂਡ ਦੇ ਇਕ ਪ੍ਰਮੁੱਖ ਸ਼ੱਕੀ ਨੂੰ ਸ਼ਨੀਵਾਰ ਸ਼ਾਮ ਨੂੰ ਨਵੀਂ ਦਿੱਲੀ 'ਚ ਗ੍ਰਿਫ਼ਤਾਰ ਕੀਤਾ ਗਿਆ। ਸ਼ੱਕੀ ਦੀ ਪਛਾਣ ਅੱਪੂ (40) ਵਜੋਂ ਹੋਈ ਹੈ, ਜਿਸ ਨੂੰ ਕਤਲ ਕਰਨ ਵਾਲੇ ਗਿਰੋਹ ਨੂੰ ਦੇਸੀ ਬੰਬ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਪੁੱਛ-ਗਿੱਛ ਲਈ ਐਤਵਾਰ ਨੂੰ ਟਰਾਂਜਿਟ ਰਿਮਾਂਡ 'ਤੇ ਚੇਨਈ ਸ਼ਹਿਰ ਲਿਆਂਦਾ ਗਿਆ। ਆਮਰਸਟ੍ਰਾਂਗ ਦਾ ਕਤਲ 5 ਜੁਲਾਈ ਦੀ ਰਾਤ ਉੱਤਰੀ ਚੇਨਈ ਦੇ ਸੇਮਬਿਅਮ 'ਚ ਉਨ੍ਹਾਂ ਦੇ ਪੇਰੰਬੁਰ ਸਥਿਤ ਘਰ ਦੇ ਸਾਹਮਣੇ 6 ਲੋਕਾਂ ਦੇ ਇਕ ਗਿਰੋਹ ਨੇ ਕਤਲ ਕਰ ਦਿੱਤਾ ਸੀ। ਪੁਲਸ ਨੇ ਇਸ ਕਤਲ ਨੂੰ ਹਿਸਟ੍ਰੀਸ਼ੀਟਰ ਅਕਰਟ ਸੁਰੇਸ਼ ਦੇ ਕਤਲ ਦਾ ਨਤੀਜਾ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News