PM ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਵਰਕਰਾਂ ਵਲੋਂ 51 ਲੀਟਰ ਦੁੱਧ ਨਾਲ ਗੰਗਾ ਦੀ ਪੂਜਾ

Saturday, Sep 17, 2022 - 02:13 PM (IST)

PM ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਵਰਕਰਾਂ ਵਲੋਂ 51 ਲੀਟਰ ਦੁੱਧ ਨਾਲ ਗੰਗਾ ਦੀ ਪੂਜਾ

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਯਾਨੀ ਕਿ 17 ਸਤੰਬਰ ਨੂੰ ਜਨਮ ਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸੰਸਦੀ ਖੇਤਰ ਵਾਰਾਣਸੀ ’ਚ ਉਨ੍ਹਾਂ ਦੇ 72ਵੇਂ ਜਨਮ ਦਿਨ ’ਤੇ ਭਾਜਪਾ ਦੇ ਵਰਕਰਾਂ ਨੇ ਮਾਂ ਗੰਗਾ ਅਤੇ ਕਾਸ਼ੀ ਵਿਸ਼ਵਨਾਥ ਦੀ ਪੂਜਾ ਕੀਤੀ। ਭਾਜਪਾ ਦੀ ਵਾਰਾਣਸੀ ਮਹਾਨਗਰ ਇਕਾਈ 17 ਸਤੰਬਰ ਤੋਂ 2 ਅਕਤੂਬਰ ਤੱਕ ‘ਸੇਵਾ ਪੰਦਰਵਾੜਾ’ ਪ੍ਰੋਗਰਾਮ ਦੇ ਰੂਪ ’ਚ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾ ਰਹੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਨਮਾਮੀ ਗੰਗੇ ਦੇ ਮੈਂਬਰਾਂ ਨੇ ਨਮੋ ਘਾਟ ’ਤੇ ‘ਸਵੱਛਤਾ ਮੁਹਿੰਮ’ ਚਲਾਈ।

PunjabKesari

ਭਾਜਪਾ ਵਰਕਰਾਂ ਨੇ ਕਈ ਥਾਵਾਂ ’ਤੇ ਗਰੀਬਾਂ ਅਤੇ ਬੇਸਹਾਰਿਆਂ ਨੂੰ ਫਲ ਅਤੇ ਮਠਿਆਈ ਵੰਡੀ। ਵਿਧਾਇਕ ਨੀਲਕੰਠ ਤਿਵਾੜੀ ਨੇ ਭਾਜਪਾ ਵਰਕਰਾਂ ਨਾਲ ਅਹਿਲਆਬਾਈ ਘਾਟ ’ਤੇ ਮਾਂ ਗੰਗਾ ਦਾ 51 ਲੀਟਰ ਦੁੱਧ ਅਤੇ ਕੇਸਰ ਰਲੇ ਜਲ ਨਾਲ ਦੁੱਧ ਅਭਿਸ਼ੇਕ ਕੀਤਾ। ਉੱਥੇ ਹੀ ਮੰਤਰ ਉੱਚਾਰਨ ਕਰ ਕੇ ਪ੍ਰਧਾਨ ਮੰਤਰੀ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਪਾਰਟੀ ਵਰਕਰਾਂ ਨੇ ਗਿਲਟ ਬਾਜ਼ਾਰ ਸਥਿਤ ਮਨੋਕਾਮਨਾ ਸਿੱਧ ਹਨੂੰਮਾਨ ਮੰਦਰ ’ਚ ਅਖੰਡ ਰਾਮਾਇਣ ਦਾ ਪਾਠ ਅਤੇ 72 ਕਿਲੋ ਦੇ ਲੱਡੂ ਦਾ ਕੇਕ ਕੱਟ ਕੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ। 


author

Tanu

Content Editor

Related News