ਗੰਗਾ ''ਚ ਕਿਸ਼ਤੀ ''ਤੇ ਬਰਿਆਨੀ ਪਾਰਟੀ ਕਰਨ ਵਾਲੇ 14 ਨੌਜਵਾਨਾਂ ਦੀ ਜ਼ਮਾਨਤ ਅਰਜ਼ੀ ਖਾਰਜ

Friday, Mar 20, 2026 - 10:19 AM (IST)

ਗੰਗਾ ''ਚ ਕਿਸ਼ਤੀ ''ਤੇ ਬਰਿਆਨੀ ਪਾਰਟੀ ਕਰਨ ਵਾਲੇ 14 ਨੌਜਵਾਨਾਂ ਦੀ ਜ਼ਮਾਨਤ ਅਰਜ਼ੀ ਖਾਰਜ

ਵਾਰਾਣਸੀ- ਧਾਰਮਿਕ ਨਗਰੀ ਕਾਸ਼ੀ 'ਚ ਗੰਗਾ ਨਦੀ 'ਚ ਕਿਸ਼ਤੀ 'ਤੇ ਇਫਤਾਰ ਪਾਰਟੀ ਦੌਰਾਨ ਬਰਿਆਨੀ ਖਾ ਕੇ ਉਸ ਦੇ ਅਵਸ਼ੇਸ਼ ਨਦੀ 'ਚ ਸੁੱਟਣ ਦੇ ਮਾਮਲੇ 'ਚ 14 ਦੋਸ਼ੀਆਂ ਨੂੰ ਵੀਰਵਾਰ ਦੇਰ ਸ਼ਾਮ ਸਖ਼ਤ ਸੁਰੱਖਿਆ ਵਿਚਾਲੇ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ ਅਤੇ ਉਸ ਨੂੰ ਖਾਰਜ ਕਰ ਦਿੱਤਾ। ਸਾਰੇ 14 ਦੋਸ਼ੀਆਂ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸਤਗਾਸਾ ਪੱਖ ਅਤੇ ਵਾਦੀ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਨੇ ਦੋਸ਼ੀਆਂ ਦਾ ਅਪਰਾਧਕ ਇਤਿਹਾਸ ਸੰਬੰਧਤ ਥਾਣੇ ਤੋਂ ਤਲਬ ਕੀਤਾ ਹੈ। ਅਗਲੀ ਸੁਣਵਾਈ 23 ਮਾਰਚ ਨੂੰ ਹੋਵੇਗੀ। ਐਡਵੋਕੇਟ ਸ਼ਸ਼ਾਂਕ ਸ਼ੇਖਰ ਤ੍ਰਿਪਾਠੀ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਦੋਸ਼ੀਆਂ ਦੇ ਅਪਰਾਧ ਇਤਿਹਾਸ ਨੂੰ ਮੰਗਵਾਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਨਾ ਸਿਰਫ਼ ਮਾਂ ਗੰਗਾ ਨੂੰ ਅਪਵਿੱਤਰ ਕਰਨ ਦਾ ਕੰਮ ਕੀਤਾ ਸਗੋਂ ਮਲਾਹ ਭਰਾਵਾਂ ਨੂੰ ਜ਼ਬਰਦਸਤੀ ਧਮਕਾ ਕੇ ਨਾਲ ਲੈ ਗਏ। ਮਨ੍ਹਾਂ ਕਰਨ 'ਤੇ ਉਹ ਨਹੀਂ ਮੰਨੇ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਕਿਸ਼ਤੀ 'ਤੇ ਕਬਜ਼ਾ ਕਰ ਲਿਆ। ਹੁਣ ਅਦਾਲਤ 'ਚ ਰੋ ਰਹੇ ਹਨ ਅਤੇ ਪਛਤਾਵਾ ਪ੍ਰਗਟ ਕਰ ਰਹੇ ਹਨ ਪਰ ਇਸ ਨਾਲ ਕੀ ਫਰਕ ਪੈਂਦਾ ਹੈ।

ਵਕੀਲ ਨਿਤਿਆਨੰਦ ਰਾਏ ਨੇ ਦੱਸਿਆ ਕਿ ਮਾਮਲੇ ਦਾ ਸਭ ਤੋਂ ਮਹੱਤਵਪੂਰਨ ਮੋੜ ਮਲਾਹ ਰੰਜਨ ਸਾਹਨੀ ਅਤੇ ਅਨਿਲ ਸਾਹਨੀ ਦੇ ਬਿਆਨ ਰਹੇ। ਕੋਰਟ ਨੂੰ ਦੱਸਿਆ ਗਿਆ ਕਿ ਮਲਾਹਾਂ ਦੀ ਇੱਛਾ ਵਿਰੁੱਧ ਕਿਸ਼ਤੀ ਨੂੰ ਜ਼ਬਰਦਸਤੀ ਲਿਜਾਇਆ ਗਿਆ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮੁਕੱਦਮੇ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 305 (5) ਜੋੜ ਦਿੱਤੀ ਹੈ। ਵਕੀਲਾਂ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਦੇ ਪਰਿਵਾਰਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਛੱਡਣਗੇ ਨਹੀਂ। ਮੀਡੀਆ ਨਾਲ ਗੱਲ ਕਰਨ 'ਤੇ ਵੀ ਧਮਕੀਆਂ ਮਿਲ ਰਹੀਆਂ ਹਨ। ਜਲਦ ਹੀ ਐਡਵੋਕੇਟ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਨੂੰ ਦੇਣਗੇ। ਉੱਥੇ ਹੀ ਮਾਮਲੇ ਦੇ ਮੁੱਖ ਸ਼ਿਕਾਇਤਕਰਤਾ ਭਾਰਤੀ ਜਨਤਾ ਪਾਰਟੀ (ਭਾਜਪਾ) ਯੁਵਾ ਮੋਰਚਾ ਦੇ ਮਹਾਨਗਰ ਪ੍ਰਧਾਨ ਪ੍ਰਧਾਨ ਰਜਤ ਜਾਇਸਵਾਲ ਨੂੰ ਸੋਸ਼ਲ ਮੀਡੀਆ ਅਤੇ ਅਣਜਾਣ ਨੰਬਰ ਤੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਿਗਰਾ ਥਾਣੇ 'ਚ ਦਰਜ ਕਰਵਾਈ ਹੈ। ਪੁਲਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਜਤ ਜਾਇਸਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News