ਅੱਜ ਗੰਗਾ ਦੁਸ਼ਹਿਰੇ ਦੇ ਮੌਕੇ ''ਤੇ ਸ਼ਰਧਾਲੂਆਂ ਨੇ ਲਾਈ ਆਸਥਾ ਦੀ ਡੁੱਬਕੀ

06/12/2019 11:01:21 AM

ਪ੍ਰਯਾਗਰਾਜ—ਗੰਗਾ ਦੁਸ਼ਹਿਰੇ ਦੇ ਮੌਕੇ 'ਤੇ ਅੱਜ ਹਜ਼ਾਰਾਂ ਸ਼ਰਧਾਲੂਆਂ ਨੇ ਗੰਗਾ ਨਦੀ 'ਚ ਆਸਥਾ ਦੀ ਡੁੱਬਕੀ ਲਗਾਈ। ਸਵੇਰ ਤੋਂ ਹੀ ਵੱਖ-ਵੱਖ ਘਾਟਾਂ 'ਤੇ ਇਸ਼ਨਾਨ ਕਰਨ ਆਏ ਲੋਕਾਂ ਦੀ ਕਾਫੀ ਭੀੜ ਇਕੱਠੀ ਹੋਈ। ਸ਼ਾਮਲੀ ਦੇ ਕੈਰਾਨਾ 'ਚ ਸਥਿਤ ਯੁਮਨਾ ਤੀਰਥ ਇਸ਼ਨਾਨ ਅਸਥਾਨ 'ਤੇ ਹਰਿਆਣਾ ਅਤੇ ਯੂ. ਪੀ. ਦੇ ਹਾਜ਼ਾਰਾਂ ਸ਼ਰਧਾਲੂ ਪਹੁੰਚੇ।ਇਸ ਮੌਕੇ 'ਤੇ ਲੋਕ ਪਵਿੱਤਰ ਗੰਗਾ ਨਦੀ 'ਚ ਇਸ਼ਨਾਨ ਕਰਦੇ ਹਨ ਅਤੇ ਦਾਨ-ਪੁੰਨ ਵੀ ਕਰਦੇ ਹਨ। ਸਵੇਰੇ ਬ੍ਰਹਮਾ ਮਹੂਰਤ 'ਚ ਇਸ਼ਨਾਨ ਕਰਨ ਤੋਂ ਬਾਅਦ ਪੂਜਾ-ਪਾਠ ਅਤੇ ਵਰਤ ਰੱਖਦੇ ਹਨ। 

PunjabKesari

ਗੰਗਾ ਦੁਸ਼ਹਿਰੇ ਦਾ ਮਹੱਤਵ—
ਹਿੰਦੂ ਕੈਲੰਡਰ ਦੇ ਮੁਤਾਬਕ ਹਰ ਸਾਲ ਜੇਠ ਮਹੀਨੇ ਦੇ ਸ਼ੁਕਲ ਪਕਸ਼ ਦੀ ਦਸ਼ਮੀ ਨੂੰ ਗੰਗਾ ਦੁਸ਼ਹਿਰਾ ਮਨਾਇਆ ਜਾਂਦਾ ਹੈ। ਹਿੰਦੂਆਂ 'ਚ ਗੰਗਾ ਦੁਸ਼ਹਿਰੇ ਦਾ ਬਹੁਤ ਮਹੱਤਵ ਹੈ। ਪੁਰਾਣਾ ਦੇ ਅਨੁਸਾਰ ਗੰਗਾ ਦੁਸ਼ਹਿਰੇ ਦੇ ਦਿਨ ਗੰਗਾ ਦਾ ਜਨਮ ਹੋਇਆ ਸੀ, ਇਸ ਲਈ ਗੰਗਾ ਨਦੀ 'ਚ ਇਸ਼ਨਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।

PunjabKesari

ਗੰਗਾ ਦੁਸ਼ਹਿਰੇ ਦਾ ਕਾਫੀ ਮਹੱਤਵ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗੰਗਾ ਦੁਸ਼ਹਿਰੇ 'ਤੇ ਆਸਥਾ ਦੀ ਡੁੱਬਕੀ ਲਗਾਉਣ ਨਾਲ ਮਾਂ ਗੰਗਾ ਪਾਪਾਂ ਤੋਂ ਮੁਕਤ ਕਰ ਦਿੰਦੀ ਹੈ। ਗੰਗਾ 'ਚ ਇਸ਼ਨਾਨ ਕਰਨ ਨਾਲ ਲੋਕਾਂ ਨੂੰ ਨਾ ਸਿਰਫ ਮਨ ਦੀ ਸ਼ਾਂਤੀ ਮਿਲਦੀ ਹੈ ਬਲਕਿ ਇਸ ਦਿਨ ਦਾਨ ਕਰਨ ਦਾ ਵੀ ਖਾਸ ਮਹੱਤਵ ਹੁੰਦਾ ਹੈ। ਜੇਕਰ ਗੰਗਾ ਦੇ ਕਿਸੇ ਘਾਟ ਤੱਕ ਪਹੁੰਚਣ 'ਚ ਅਸਮਰੱਥ ਹੋ ਤਾਂ ਤੁਸੀਂ ਘਰ 'ਚ ਸ਼ੀਤਲ ਜਲ ਨਾਲ ਵੀ ਇਸ਼ਨਾਨ ਕਰ ਸਕਦੇ ਹੋ।

PunjabKesari

ਇਸ ਦਿਨ ਵਿਸ਼ਣੁਪਦੀ, ਪੁੰਨਸਲਿਲਾ ਮਾਂ ਗੰਗਾ ਦਾ ਪ੍ਰਿਥਵੀ 'ਤੇ ਅਵਤਾਰ ਹੋਇਆ। ਇਸ ਲਈ ਇਹ ਦਿਨ 'ਗੰਗਾ ਦੁਸ਼ਹਿਰਾ' (ਜੇਠ ਸ਼ੁਕਲ ਦਸ਼ਮੀ) ਜਾਂ ਲੋਕ ਭਾਸ਼ਾ 'ਚ 'ਜੇਠ ਦਾ ਦੁਸ਼ਹਿਰਾ'  ਦੇ ਨਾਂ ਨਾਲ ਪ੍ਰਚੱਲਿਤ ਹੈ। ਗੰਗਾਜਲ ਨੂੰ ਛੂੰਹਣ ਨਾਲ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਜੇਠ ਮਹੀਨੇ ਦੀ ਦਸ਼ਮੀ ਤਾਰੀਖ ਨੂੰ ਪਹਾੜਾਂ ਤੋਂ ਉੱਤਰ ਕੇ ਮਾਂ ਗੰਗਾ ਹਰਿਦੁਆਰ ਬ੍ਰਹਮਕੁੰਡ 'ਚ ਆਈ ਸੀ ਤਾਂ ਇਸ ਦਿਨ ਨੂੰ ਗੰਗਾ ਦੁਸ਼ਹਿਰੇ ਦੇ ਰੂਪ 'ਚ ਮਨਾਇਆ ਜਾਣ ਲੱਗਾ ਹੈ। ਮਾਨਤਾ ਹੈ ਕਿ ਗੰਗਾ ਦੀ ਇਸ ਪਵਿੱਤਰ ਤਾਰੀਕ ਦੇ ਦਿਨ ਗੰਗਾ 'ਚ ਇਸ਼ਨਾਨ ਕਰਨਾ ਬੇਹੱਦ ਕਲਿਆਣਕਾਰੀ ਹੈ। ਗੰਗਾ ਦੁਸ਼ਹਿਰਾ ਤਿਉਹਾਰ ਦਾ ਮਹੱਤਵ ਇਸ਼ਨਾਨ ਅਤੇ ਦਾਨ ਨਾਲ ਜੁੜਿਆ ਹੈ।


Iqbalkaur

Content Editor

Related News