2 ਨੌਜਵਾਨਾਂ ਨੇ ਨਾਬਾਲਿਗਾ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ, ਦੋਸਤ ਨੂੰ ਦਿਖਾਇਆ ਲਾਈਵ

Sunday, Jun 12, 2022 - 12:53 PM (IST)

2 ਨੌਜਵਾਨਾਂ ਨੇ ਨਾਬਾਲਿਗਾ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ, ਦੋਸਤ ਨੂੰ ਦਿਖਾਇਆ ਲਾਈਵ

ਗਵਾਲੀਅਰ (ਐੱਮ. ਪੀ.)– ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਇਕ 16 ਸਾਲਾ ਲੜਕੀ ਨਾਲ ਦੋ ਨੌਜਵਾਨਾਂ ਵੱਲੋਂ ਇਕ ਹੋਟਲ ’ਚ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਅਤੇ ਇਸ ਨੂੰ ਆਪਣੇ ਇਕ ਹੋਰ ਦੋਸਤ ਨੂੰ ਵਟਸਐਪ ਰਾਹੀਂ ਵੀਡੀਓ ਕਾਲ ਕਰ ਕੇ ਲਾਈਵ ਦਿਖਾਇਆ। ਪੁਲਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਨੇ ਇਸ ਜਬਰ-ਜ਼ਨਾਹ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾ ਦਿੱਤੀ।

ਇਹ ਵੀ ਪੜ੍ਹੋ– ਨੂਪੁਰ ਸ਼ਰਮਾ ਦੀ ਜ਼ੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਮਿਲੇਗਾ ਇਕ ਕਰੋੜ ਇਨਾਮ : ਤੰਵਰ

ਪੁਲਸ ਨੇ ਦੱਸਿਆ ਕਿ ਨਾਬਾਲਿਗ ਲੜਕੀ ਨੂੰ ਦੋ ਨੌਜਵਾਨ 2 ਜੂਨ ਨੂੰ ਇੱਥੇ ਰੌਕਸੀ ਬ੍ਰਿਜ ਨੇੜੇ ਇਕ ਹੋਟਲ ’ਚ ਲੈ ਕੇ ਗਏ ਅਤੇ ਕਥਿਤ ਤੌਰ ’ਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਅਤੇ ਉਸ ਦੀਆਂ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਈ।ਘਟਨਾ ਤੋਂ ਬਾਅਦ ਲੜਕੀ ਨੇ 10 ਜੂਨ ਨੂੰ ਥਾਣਾ ਕੋਤਵਾਲੀ ਵਿਖੇ ਰਿਪੋਰਟ ਦਰਜ ਕਰਵਾਈ। ਇਨ੍ਹਾਂ ਨੌਜਵਾਨਾਂ ’ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਦਾ ਮਾਮਲਾ ਵੀ ਪੁਲਸ ਕੋਲ ਦਰਜ ਹੈ ਪਰ ਇਹ ਕਾਫੀ ਸਮੇਂ ਤੋਂ ਫ਼ਰਾਰ ਹਨ।

ਇਹ ਵੀ ਪੜ੍ਹੋ– Google Chrome ਅਤੇ Mozilla ਯੂਜ਼ਰਸ ਲਈ ਸਰਕਾਰ ਦੀ ਚਿਤਾਵਨੀ! ਤੁਰੰਤ ਕਰੋ ਇਹ ਕੰਮ


author

Rakesh

Content Editor

Related News