ਮੱਧ ਪ੍ਰਦੇਸ਼ ’ਚ ਰੇਲਵੇ ਸਟੇਸ਼ਨ ’ਤੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ

Monday, Nov 27, 2023 - 12:26 PM (IST)

ਮੱਧ ਪ੍ਰਦੇਸ਼ ’ਚ ਰੇਲਵੇ ਸਟੇਸ਼ਨ ’ਤੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ

ਅਸ਼ੋਕਨਗਰ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲੇ ਦੇ ਮੁੰਗਾਵਲੀ ਰੇਲਵੇ ਸਟੇਸ਼ਨ ’ਤੇ ਆਪਣੇ ਪਤੀ ਨਾਲ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ। ਚੰਦੇਰੀ ਥਾਣਾ ਖੇਤਰ ਦੇ ਦਿਹਾਤੀ ਇਲਾਕੇ ਦੀ ਰਹਿਣ ਵਾਲੀ 30 ਸਾਲਾ ਪੀੜਤਾ ਆਪਣੇ ਪਤੀ ਨਾਲ ਭੋਪਾਲ-ਜੋਧਪੁਰ ਟ੍ਰੇਨ ਰਾਹੀਂ ਜੈਪੁਰ ਜਾਣ ਲਈ ਮੁੰਗਵਾਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਟ੍ਰੇਨ ਨਿਕਲ ਜਾਣ ਕਾਰਨ ਪਤੀ-ਪਤਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਅਗਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਦੋ ਵਿਅਕਤੀ ਆਏ ਅਤੇ ਖੁਦ ਨੂੰ ਜੀ. ਆਰ. ਪੀ. ਕਰਮਚਾਰੀ ਦੱਸਦੇ ਹੋਏ ਔਰਤ ਅਤੇ ਉਸ ਦੇ ਪਤੀ ਤੋਂ ਪੁੱਛਗਿੱਛ ਕਰਨ ਲੱਗੇ।

ਮੁਲਜ਼ਮਾਂ ਨੇ ਔਰਤ ਦੇ ਪਤੀ ਕੋਲੋਂ ਟਿਕਟ ਅਤੇ ਆਧਾਰ ਕਾਰਡ ਮੰਗਿਆ। ਇਸੇ ਦੌਰਾਨ ਇਕ ਵਿਅਕਤੀ ਨੇ ਔਰਤ ਦੇ ਪਤੀ ਨੂੰ ਕਿਹਾ ਕਿ ਤੁਹਾਡੇ ਕੋਲ ਟਿਕਟ ਨਹੀਂ ਹੈ, ਇਸ ਲਈ ਤੁਹਾਨੂੰ ਸਾਹਿਬ ਦਫ਼ਤਰ ਬੁਲਾ ਰਹੇ ਹਨ। ਇਹ ਕਹਿ ਕੇ ਉਹ ਪਤੀ ਨੂੰ ਲੈ ਕੇ ਇਕ ਪਾਸੇ ਚਲਾ ਗਿਆ, ਜਦਕਿ ਦੂਜਾ ਵਿਅਕਤੀ ਉਥੇ ਖੜ੍ਹਾ ਰਿਹਾ। ਕੁਝ ਦੇਰ ਬਾਅਦ ਉਸ ਨੇ ਔਰਤ ਨੂੰ ਕਿਹਾ ਕਿ ਤੁਹਾਨੂੰ ਵੀ ਸਾਹਿਬ ਬੁਲਾ ਰਹੇ ਹਨ। ਇਸ ਤੋਂ ਬਾਅਦ ਉਹ ਔਰਤ ਨੂੰ ਸਟੇਸ਼ਨ ਦੇ ਪਿੱਛੇ ਝਾੜੀਆਂ ’ਚ ਲੈ ਗਿਆ ਅਤੇ ਔਰਤ ਨਾਲ ਜਬਰ-ਜ਼ਨਾਹ ਕੀਤਾ। ਕੁਝ ਸਮੇਂ ਬਾਅਦ ਪਹਿਲਾ ਮੁਲਜ਼ਮ ਵੀ ਇਕੱਲਾ ਵਾਪਸ ਆ ਗਿਆ ਅਤੇ ਉਸ ਨੇ ਵੀ ਔਰਤ ਨਾਲ ਜਬਰ-ਜ਼ਨਾਹ ਕੀਤਾ।


author

Rakesh

Content Editor

Related News