2 ਭੈਣਾਂ ਨਾਲ 7 ਲੋਕਾਂ ਨੇ ਕੀਤਾ ਗੈਂਗਰੇਪ, ਵੀਡੀਓ ਵਾਇਰਲ ਹੋਣ 'ਤੇ ਪੁਲਸ ਦਾ ਸਖ਼ਤ ਐਕਸ਼ਨ

Tuesday, Aug 08, 2023 - 01:05 PM (IST)

2 ਭੈਣਾਂ ਨਾਲ 7 ਲੋਕਾਂ ਨੇ ਕੀਤਾ ਗੈਂਗਰੇਪ, ਵੀਡੀਓ ਵਾਇਰਲ ਹੋਣ 'ਤੇ ਪੁਲਸ ਦਾ ਸਖ਼ਤ ਐਕਸ਼ਨ

ਰੀਵਾ (ਵਾਰਤਾ)- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਹਨੂਮਨਾ ਥਾਣਾ ਖੇਤਰ 'ਚ 2 ਭੈਣਾਂ ਨਾਲ ਸਮੂਹਿਕ ਜਬਰ ਜ਼ਿਨਾਹ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਖ਼ੁਦ ਇਸ ਮਾਮਲੇ 'ਚ ਨੋਟਿਸ ਲਿਆ। ਇਸ ਮਾਮਲੇ 'ਚ ਕੁੱਲ 7 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ, ਜਿਨ੍ਹਾਂ 'ਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ 2 ਹੋਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਸਮੂਹਿਕ ਜਬਰ ਜ਼ਿਨਾਹ ਦਾ ਇਕ ਵੀਡੀਓ 2 ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ।

ਇਹ ਵੀ ਪੜ੍ਹੋ : ਕੇਜਰੀਵਾਲ ਕੈਬਨਿਟ 'ਚ ਹੋਇਆ ਫੇਰਬਦਲ, ਉੱਪ ਰਾਜਪਾਲ ਨੂੰ ਭੇਜੀ ਗਈ ਫ਼ਾਈਲ

ਵੀਡੀਓ ਪੁਲਸ ਕੋਲ ਪਹੁੰਚਣ 'ਤੇ ਮਾਮਲੇ 'ਚ ਨੋਟਿਸ ਲਿਆ ਗਿਆ। ਪੁਲਸ ਨੇ ਇਸ ਮਾਮਲੇ ਨਾਲ ਜੁੜੇ 7 ਮੁਲਜ਼ਮਾਂ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੁਲਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ 2 ਹੋਰ ਮੁਲਜ਼ਮ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਲਗਭਗ 25 ਦਿਨ ਪਹਿਲਾਂ ਦੀ ਹੈ, ਜਿਸ ਦਾ ਵੀਡੀਓ ਮੁਲਜ਼ਮਾਂ 'ਚੋਂ ਹੀ ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਲਗਭਗ 25 ਦਿਨ ਪਹਿਲਾਂ 2 ਕੁੜੀਆਂ ਪਿਪਰਾਹੀ ਦੇ ਜੰਗਲ 'ਚ ਗਈਆਂ ਸਨ। ਉੱਥੋਂ  ਵਾਪਸ ਆਪਣੇ ਘਰ ਆ ਰਹੀਆਂ ਸਨ, ਉਦੋਂ ਮੁਲਜ਼ਮਾਂ ਨੇ ਸਮੂਹਿਕ ਜਬਰ ਜ਼ਿਨਾਹ ਕੀਤਾ। ਘਟਨਾ ਤੋਂ ਬਾਅਦ ਦੋਸ਼ੀਆਂ ਨੇ ਉਨ੍ਹਾਂ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦੇ ਕੇ ਛੱਡ ਦਿੱਤਾ ਸੀ। ਪੁਲਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News