ਯੂ.ਪੀ. ਦੇ ਭਦੋਹੀ ਤੋਂ ਬੀਜੇਪੀ ਵਿਧਾਇਕ ਸਣੇ 7 ਲੋਕਾਂ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ

2/19/2020 7:42:36 PM

ਭਦੋਹੀ — ਭਦੋਹੀ ਤੋਂ ਭਾਜਪਾ ਵਿਧਾਇਕ ਰਵੀਂਦਰਨਾਥ ਤ੍ਰਿਪਾਠੀ ਸਣੇ 7 ਲੋਕਾਂ ਖਿਲਾਫ ਬੁੱਧਵਾਰ ਨੂੰ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ। ਵਿਧਾਇਕ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਬੇਟੇ ਅਤੇ ਤਿੰਨ ਭਤੀਜਿਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ। ਮਾਮਲੇ ਦੀ ਜਾਂਚ ਲਈ ਪੁਲਸ ਨੇ ਇਕ ਟੀਮ ਗਠਿਤ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਵਾਰਾਣਸੀ ਦੀ ਰਹਿਣ ਵਾਲੀ 40 ਸਾਲ ਦੀ ਇਕ ਵਿਧਵਾ ਨੇ ਕੁਝ ਦਿਨਾਂ ਪਹਿਲਾਂ ਪੁਲਸ ਇੰਚਾਰਜ ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀ ਕਿ 2017 'ਚ ਵਿਧਾਨ ਸਭਾ ਚੋਣ ਦੌਰਾਨ ਭਾਜਪਾ ਵਿਧਾਇਕ ਰਵੀਂਦਰਨਾਥ ਤ੍ਰਿਪਾਠੀ ਦੇ ਭਤੀਜੇ ਸੰਦੀਪ ਤ੍ਰਿਪਾਠੀ ਨੇ ਉਸ ਨੂੰ ਮੁੰਬਈ ਤੋਂ ਭਦੋਹੀ ਸੱਦਿਆ ਸੀ। ਇਸ ਤੋਂ ਬਾਅਦ ਉਸ ਨੂੰ ਇਕ ਹੋਟਲ 'ਚ ਕਈ ਦਿਨਾਂ ਤਕ ਰੱਖਿਆ ਗਿਆ। ਹੋਟਲ 'ਚ ਭਾਜਪਾ ਵਿਧਾਇਕ ਰਵੀਂਦਰਨਾਥ ਤ੍ਰਿਪਾਠੀ ਨੇ ਉਸ ਨਾਲ ਰੇਪ ਕੀਤੀ। ਇਸ ਤੋਂ ਬਾਅਦ ਵਿਧਾਇਕ ਦੇ ਭਤੀਜੇ ਅਤੇ ਬੇਟਿਆਂ ਨੇ ਵੀ ਵੱਖ-ਵੱਖ ਦਿਨਾਂ 'ਚ ਰੇਪ ਕੀਤਾ ਸੀ।


Inder Prajapati

Edited By Inder Prajapati