ਹਨੀਟ੍ਰੈਪ ’ਚ ਫਸਾਉਣ ਵਾਲੇ ਫਰਜ਼ੀ ਪੁਲਸ ਮੁਲਾਜ਼ਮਾਂ ਦੇ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ
Wednesday, Dec 25, 2024 - 10:49 PM (IST)
ਨਵੀਂ ਦਿੱਲੀ - ਦਿੱਲੀ ਦੇ ਕੰਝਾਵਾਲਾ ਇਲਾਕੇ ਵਿਚ ਹਨੀਟ੍ਰੈਪ ’ਚ ਫਸਾ ਕੇ ਲੋਕਾਂ ਤੋਂ ਜ਼ਬਰੀ ਵਸੂਲੀ ਕਰਨ ਵਾਲੇ ਫਰਜ਼ੀ ਪੁਲਸ ਮੁਲਾਜ਼ਮਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਦੱਸਿਆ ਕਿ ਫੜੇ ਗਏ 3 ਮੁਲਜ਼ਮਾਂ ਤੋਂ ਦਿੱਲੀ ਪੁਲਸ ਦੇ ਫਰਜ਼ੀ ਪਛਾਣ ਪੱਤਰ ਅਤੇ ਪੁਲਸ ਦੀਆਂ ਵਰਦੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਵਧੀਕ ਪੁਲਸ ਕਮਿਸ਼ਨਰ (ਅਪਰਾਧ) ਸੰਜੇ ਭਾਟੀਆ ਨੇ ਦੱਸਿਆ ਕਿ ਤਿਲਕ ਨਗਰ ਦੇ ਨੀਰਜ ਤਿਆਗੀ (42) ਉਰਫ਼ ਧੀਰਜ ਉਰਫ਼ ਧੀਰੂ, ਕਰਾਲਾ ਦੇ ਆਸ਼ੀਸ਼ ਮਾਥੁਰ (31) ਅਤੇ ਖਰਖੌਦਾ ਦੇ ਦੀਪਕ ਉਰਫ਼ ਸਾਜਨ (30) ਨੂੰ ਬੁੱਧ ਵਿਹਾਰ ਨਾਲਾ, ਮੁੱਖ ਕੰਝਾਵਾਲਾ ਰੋਡ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਉਹ ਪੀੜਤਾਂ ਨੂੰ ਕਿਸੇ ਲੜਕੀ ਰਾਹੀਂ ਮਿਲਣ ਲਈ ਸੱਦਦੇ ਸਨ, ਫਿਰ ਪੁਲਸ ਮੁਲਾਜ਼ਮਾਂ ਦੇ ਰੂਪ ਵਿਚ ਡਰਾ-ਧਮਕਾ ਕੇ ਪੈਸੇ ਵਸੂਲਦੇ ਸਨ।