ਮੰਦਰ ਦੇ ਪੁਜਾਰੀ ਦਾ ਬੇਰਹਿਮੀ ਨਾਲ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ 20 ਤੋਂ ਵੱਧ ਵਾਰ

Tuesday, Sep 24, 2024 - 11:05 PM (IST)

ਮੰਦਰ ਦੇ ਪੁਜਾਰੀ ਦਾ ਬੇਰਹਿਮੀ ਨਾਲ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ 20 ਤੋਂ ਵੱਧ ਵਾਰ

ਸਿਰੋਹੀ, (ਹਰੀਸ਼ ਦਵੇ)- ਨੇੜਲੇ ਪਿੰਡ ਕ੍ਰਿਸ਼ਨਗੰਜ ਵਿਖੇ ਰਾਤ ਦੇ ਸਮੇਂ ਬਜ਼ੁਰਗ ਪੁਜਾਰੀ ਸਲੇਮ ਗਿਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਪੁਜਾਰੀ ਦੇ ਸਰੀਰ 'ਤੇ 20 ਤੋਂ ਵਾਰ ਕੀਤੇ। ਉਨ੍ਹਾਂ ਪੁਜਾਰੀ ਨੂੰ ਬਚਾਉਣ ਆਏ ਇਕ ਪਿੰਡ ਵਾਸੀ ਨੂੰ ਵੀ ਜ਼ਖਮੀ ਕਰ ਦਿੱਤਾ। 
ਪੁਲਸ ਨੇ ਇਸਰਾ ਪਿੰਡ ਦੇ ਰਹਿਣ ਵਾਲੇ ਸੋਪਾਰਾਮ ਭੀਲ ਤੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਲਜ਼ਮਾਂ ਕੋਲੋਂ ਕਤਲ ਦੇ ਕਾਰਨਾਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। 

ਮ੍ਰਿਤਕ ਪੁਜਰੀ ਦੀ ਉਮਰ ਕਰੀਬ 70 ਸਾਲ ਸੀ। ਕਤਲ ਦੀ ਸੂਚਨਾ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਮਹੰਤ ਤੀਰਥ ਗਿਰੀ ਸਮੇਤ ਕਈ ਸੰਤ-ਮਹਾਤਮਾ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਨੇ ਲੁੱਟ ਦੀ ਨੀਅਤ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।


author

Rakesh

Content Editor

Related News